ਬ੍ਰੇਕਿੰਗ : ਪਾਕਿਸਤਾਨ ‘ਚ ਇਮਰਾਨ ਖਾਨ ਦੀ ਰਿਹਾਈ ਖਿਲਾਫ ਪ੍ਰਦਰਸ਼ਨ, ਸੁਪਰੀਮ ਕੋਰਟ ਪਹੁੰਚੇ ਹਜ਼ਾਰਾਂ ਪੀ.ਡੀ.ਐਮ. ਵਰਕਰਜ਼

0
559

ਪਾਕਿਸਤਾਨ | ਪਾਕਿਸਤਾਨ ‘ਚ ਸੁਪਰੀਮ ਕੋਰਟ ‘ਤੇ ਹਮਲਾ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਇਮਰਾਨ ਦੀ ਰਿਹਾਈ ‘ਤੇ ਹੰਗਾਮਾ ਕੀਤਾ। ਇਮਰਾਨ ਦੀ ਰਿਹਾਈ ਦਾ ਵਿਰੋਧ ਕਰ ਰਹੇ ਹਨ। ਗੇਟ ਟੱਪ ਕੇ ਸੁਪਰੀਮ ਕੋਰਟ ਦੇ ਗੇਟ ਉਤੇ ਚੜ੍ਹੇ। ਦੱਸ ਦਈਏ ਕਿ ਸੁਪਰੀਮ ਕੋਰਟ ਦੇ ਬਾਹਰ ਹਜ਼ਾਰਾਂ ਪੀ.ਡੀ.ਐਮ. ਵਰਕਰਜ਼ ਪਹੁੰਚੇ ਹਨ।

ਇਕ ਧਾਰਮਿਕ ਮਿਲੀਸ਼ੀਆ ਜੋ ਕਿ ਇੱਕ ਗਠਜੋੜ ਪਾਰਟੀ ਵੀ ਹੈ, ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ‘ਤੇ ਹਮਲਾ ਕੀਤਾ ਹੈ। ਪੁਲਿਸ ਨੇ ਨਾਲ ਖੜ੍ਹੇ ਹੋ ਕੇ ਸੈਮੀਨਰੀ ਦੇ ਵਿਦਿਆਰਥੀਆਂ ਨੂੰ ਸੁਪਰੀਮ ਕੋਰਟ ਦੇ ਗੇਟ ‘ਤੇ ਚੜ੍ਹਨ ਦਿੱਤਾ ਗਿਆ। ਇੱਕ ਧਾਰਮਿਕ ਕੱਟੜਪੰਥੀ ਪਾਰਟੀ ਦੇ ਸੰਗਠਿਤ ਲੋਕ ਪਾਕਿਸਤਾਨ ਦੀ ਸੁਪਰੀਮ ਕੋਰਟ ‘ਤੇ ਹਮਲਾ ਕਰਨ ਗਏ ਤੇ ਜੱਜਾਂ ‘ਤੇ ਦਬਾਅ ਪਾਉਣ ਲਈ ਇਸਲਾਮਾਬਾਦ ਦੇ ਰੈੱਡ ਜ਼ੋਨ ਵਿਚ ਦਾਖਲ ਹੋਏ।

ਪਾਕਿਸਤਾਨ ਦੀ ਸੰਘੀ ਸਰਕਾਰ ਨੇ ਪਾਕਿ ਦੀ ਸੁਪਰੀਮ ਕੋਰਟ ‘ਤੇ ਹਮਲਾ ਕੀਤਾ। ਹੈਰਾਨੀ ਦੀ ਗੱਲ ਹੈ ਕਿ ਸੁਰੱਖਿਆ ਬਲਾਂ ਵੱਲੋਂ ਇਨ੍ਹਾਂ ਨੂੰ ਰੋਕਣ ਲਈ ਕੋਈ ਵਿਰੋਧ ਨਹੀਂ ਕੀਤਾ ਜਾ ਰਿਹਾ। ਸ਼ਾਹਬਾਜ਼ ਸਰਕਾਰ ਇਮਰਾਨ ਖਾਨ ਨੂੰ ਰਿਹਾਅ ਕਰਨ ਲਈ ਸੁਪਰੀਮ ਕੋਰਟ ਦੇ ਖਿਲਾਫ ਅੱਜ ਵੱਡਾ ਪ੍ਰਦਰਸ਼ਨ ਕਰਨ ਜਾ ਰਹੀ ਹੈ। ਇਸ ਦੇ ਲਈ ਸੱਤਾਧਾਰੀ ਗਠਜੋੜ ਪਾਰਟੀ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀਡੀਐਮ) ਦੇ ਹਜ਼ਾਰਾਂ ਵਰਕਰ ਸੁਪਰੀਮ ਕੋਰਟ ਪੁੱਜੇ ਹਨ। ਧਾਰਾ 144 ਲਾਗੂ ਹੋਣ ਦੇ ਬਾਵਜੂਦ ਜਮਾਤ ਉਲੇਮਾ-ਏ-ਇਸਲਾਮ ਫਜ਼ਲ (ਜੇਯੂਆਈ-ਐੱਫ) ਦੇ ਕਾਰਕੁਨ, ਜਿਨ੍ਹਾਂ ਦੀ ਗੱਠਜੋੜ ਵਿੱਚ ਹਿੱਸੇਦਾਰੀ ਹੈ, ਗੇਟ ਤੋਂ ਛਾਲ ਮਾਰ ਕੇ ਸੁਪਰੀਮ ਕੋਰਟ ਵਿੱਚ ਦਾਖ਼ਲ ਹੋ ਗਏ। ਉਨ੍ਹਾਂ ਪੁਲਿਸ ਵੱਲੋਂ ਬਣਾਏ ਰੈੱਡ ਜ਼ੋਨ ਨੂੰ ਵੀ ਤੋੜ ਦਿੱਤਾ।

ਇਸ ਦੇ ਨਾਲ ਹੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ‘ਚ ਰੱਖਿਆ ਮੰਤਰੀ ਖਵਾਜ਼ਾ ਮੁਹੰਮਦ ਆਸਿਫ ਨੇ ਸੁਪਰੀਮ ਕੋਰਟ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ-ਪਹਿਲਾਂ ਸੁਣਦੇ ਸੀ ਕਿ ਪੈਂਫਲੇਟ ਲੀਕ ਹੁੰਦੇ ਹਨ। ਹੁਣ ਅਸੀਂ ਸੁਣਦੇ ਹਾਂ ਕਿ ਸੁਪਰੀਮ ਕੋਰਟ ਦੇ ਫੈਸਲੇ ਵੀ ਲੀਕ ਹੋ ਰਹੇ ਹਨ। ਤੁਸੀਂ ਨਿਆਂ ਲਈ ਬੈਠੇ ਹੋ, ਕਿਸੇ ਦੀ ਮਦਦ ਲਈ ਨਹੀਂ। ਰੱਖਿਆ ਮੰਤਰੀ ਨੇ ਇਮਰਾਨ ਨੂੰ ਰਿਹਾਅ ਕਰਨ ਵਾਲੇ ਤਿੰਨ ਜੱਜਾਂ ਬਾਰੇ ਕਿਹਾ ਕਿ ਇਹ ਤਿੰਨੇ ਜੋਕਰ ਸਾਰੇ ਬੈਂਚਾਂ ‘ਤੇ ਬੈਠੇ ਪਾਏ ਜਾਂਦੇ ਹਨ।