ਬ੍ਰੇਕਿੰਗ : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ASI ਦਾ ਗੋਲੀਆਂ ਮਾਰ ਕੇ ਮਰਡਰ, ਅਣਪਛਾਤਿਆਂ ਅੰਜਾਮ ਦਿੱਤੀ ਵਾਰਦਾਤ

0
795

ਅੰਮ੍ਰਿਤਸਰ, 17 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ‘ਚ ASI ਦਾ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਗਿਆ। ਡਿਊਟੀ ਤੋਂ ਘਰ ਜਾਂਦੇ ਅਣਪਛਾਤਿਆਂ ਮਾਰਿਆ। ਨਵਾਂ ਪਿੰਡ ਚੌਕੀ ਵਿਚ ਏਐਸਆਈ ਵਜੋਂ ਸਰੂਪ ਸਿੰਘ ਤਾਇਨਾਤ ਸੀ। ਦੇਰ ਰਾਤ ਡਿਊਟੀ ਤੋਂ ਘਰ ਜਾਂਦੇ ਸਮੇਂ ਘਟਨਾ ਵਾਪਰੀ। ਅਣਪਛਾਤਿਆਂ ਨੇ ਘਟਨਾ ਨੂੰ ਅੰਜਾਮ ਦਿੱਤਾ। ਮਾਮਲੇ ਦੀ ਜਾਂਚ ਵਿਚ ਪੁਲਿਸ ਜੁਟ ਗਈ ਹੈ।

ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਦੱਸ ਦਈਏ ਕਿ ਪੰਜਾਬ ਪੁਲਿਸ ਦੇ ਏਐਸਆਈ ਨੂੰ ਰਾਤ ਨੂੰ ਘਰ ਆਉਂਦੇ ਸਮੇਂ ਆਰੋਪੀਆਂ ਨੇ ਗੋਲੀਆਂ ਮਾਰੀਆਂ। ਫ਼ਿਲਹਾਲ ਥਾਣਾ ਜੰਡਿਆਲਾ ਦੀ ਪੁਲਿਸ ਅਣਪਛਾਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਸਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਆਲੇ-ਦੁਆਲੇ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਰੂਪ ਸਿੰਘ ਪੁਲਿਸ ਚੌਕੀ ਵਿਚ ਤਾਇਨਾਤ ਸੀ। ਵੀਰਵਾਰ ਸ਼ਾਮ ਉਹ ਡਿਊਟੀ ਖ਼ਤਮ ਕਰਕੇ ਚਲਾ ਗਿਆ।

ਇਸ ਤੋਂ ਬਾਅਦ ਰਾਤ 9 ਵਜੇ ਉਹ ਆਪਣੇ ਬਾਈਕ ‘ਤੇ ਸਵਾਰ ਹੋ ਕੇ ਕਿਸੇ ਕੰਮ ਲਈ ਘਰੋਂ ਨਿਕਲਿਆ ਸੀ ਕਿ ਕੁਝ ਦੇਰ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਤੇ ਪਰਿਵਾਰਕ ਮੈਂਬਰ ਉਸ ਨੂੰ ਪੂਰੀ ਰਾਤ ਭਾਲਦੇ ਰਹੇ। ਸ਼ੁੱਕਰਵਾਰ ਦੀ ਸਵੇਰ ਸਰੂਪ ਸਿੰਘ ਦੀ ਲਾਸ਼ ਖਾਨਕੋਟ ਨਵਾਂ ਪਿੰਡ ਡਰੇਨ ਨੇੜਿਓਂ ਬਰਾਮਦ ਹੋਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।