ਬ੍ਰੇਕਿੰਗ : ਬਿਹਾਰ ‘ਚ ਫੌਜ ਦਾ ਮਾਈਕ੍ਰੋ ਜਹਾਜ਼ ਹਾਦਸਾਗ੍ਰਸਤ, ਇੰਜਣ ਫੇਲ ਹੋਣ ਕਾਰਨ ਹੋਇਆ ਹਾਦਸਾ

0
1812

ਬਿਹਾਰ, 5 ਮਾਰਚ | ਫੌਜ ਦਾ ਮਾਈਕ੍ਰੋ ਲਾਈਟ ਏਅਰਕ੍ਰਾਫਟ ਮੰਗਲਵਾਰ ਸਵੇਰੇ ਗਯਾ ‘ਚ ਇਕ ਕਣਕ ਦੇ ਖੇਤ ‘ਚ ਕ੍ਰੈਸ਼ ਹੋ ਗਿਆ ਤੇ ਡਿੱਗ ਗਿਆ। ਪਿੰਡ ਵਾਸੀਆਂ ਨੇ ਜਹਾਜ਼ ‘ਚ ਬੈਠੇ ਦੋਵੇਂ ਪਾਇਲਟਾਂ (ਮਰਦ ਅਤੇ ਔਰਤ) ਨੂੰ ਬਾਹਰ ਕੱਢਿਆ। ਦੋਵੇਂ ਪਾਇਲਟ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਜਣ ਫੇਲ ਹੋਣ ਕਾਰਨ ਵਾਪਰਿਆ ਹੈ। ਇਹ ਹਾਦਸਾ ਬੋਧਗਯਾ ਥਾਣਾ ਖੇਤਰ ਦੇ ਬਗਦਾਹਾ ਪਿੰਡ ਦੇ ਕੰਚਨਪੁਰ ‘ਚ ਹੋਇਆ।

ਜਹਾਜ਼ ਨੇ ਰੂਟੀਨ ਟਰੇਨਿੰਗ ਦੌਰਾਨ ਮੰਗਲਵਾਰ ਨੂੰ ਗਯਾ ਓਟੀਏ ਤੋਂ ਉਡਾਣ ਭਰੀ ਸੀ ਪਰ ਅਚਾਨਕ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ ਅਤੇ ਉਹ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਕਣਕ ਦੇ ਖੇਤ ‘ਚ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ‘ਚ ਹਫੜਾ-ਦਫੜੀ ਮੱਚ ਗਈ। ਮੌਕੇ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਪਿੰਡ ਵਾਸੀਆਂ ਨੇ ਦੋਵਾਂ ਪਾਇਲਟਾਂ ਨੂੰ ਜਹਾਜ਼ ‘ਚੋਂ ਬਾਹਰ ਕੱਢਿਆ।
ਕਿਸੇ ਪਿੰਡ ‘ਚ ਜਹਾਜ਼ ਡਿੱਗਣ ਨਾਲ ਕੋਈ ਵੱਡੀ ਘਟਨਾ ਹੋ ਸਕਦੀ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਟਰੇਨਿੰਗ ਅਕੈਡਮੀ ਦੇ ਅਧਿਕਾਰੀ ਟੀਮ ਨਾਲ ਮੌਕੇ ‘ਤੇ ਪਹੁੰਚ ਗਏ। ਇਸ ਜਹਾਜ਼ ਦੀ ਵਰਤੋਂ ਫੌਜ ਦੇ ਅਧਿਕਾਰੀ ਸਿਖਲਾਈ ਲਈ ਕਰਦੇ ਹਨ। ਜਹਾਜ਼ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸਥਿਤੀ ਵਿਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਮਾਈਕ੍ਰੋ ਲਾਈਟ ਏਅਰਕ੍ਰਾਫਟ ਤੋਂ ਬਾਹਰ ਨਿਕਲਣ ਤੋਂ ਬਾਅਦ, ਦੋਵੇਂ ਪਾਇਲਟਾਂ ਨੇ OTA ਦਫਤਰ ਨੂੰ ਵੀ ਸੂਚਿਤ ਕੀਤਾ।

ਪਿੰਡ ਵਾਸੀਆਂ ਨੇ ਦੱਸਿਆ ਕਿ ਜੇਕਰ ਪਿੰਡ ਦੇ ਅੰਦਰ ਕੋਈ ਹਾਦਸਾ ਵਾਪਰ ਗਿਆ ਹੁੰਦਾ ਤਾਂ ਵੱਡੀ ਘਟਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ। ਹਾਦਸੇ ਵਾਲੀ ਥਾਂ ਚਾਰ ਪਿੰਡਾਂ ਨਾਲ ਲੱਗਦੀ ਹੈ। ਬੋਧਗਯਾ ਥਾਣਾ ਖੇਤਰ ਦੇ ਬਗਦਾਹਾ ਵਿੱਚ ਜਹਾਜ਼ ਡਿੱਗਣ ਦੀ ਇਹ ਦੂਜੀ ਘਟਨਾ ਹੈ।