ਬ੍ਰੇਕਿੰਗ : ਆਗਰਾ ‘ਚ ਹਵਾਈ ਸੈਨਾ ਦਾ ਜਹਾਜ਼ ਕ੍ਰੈਸ਼ ਹੋ ਕੇ ਬਣਿਆ ਅੱਗ ਦਾ ਗੋਲਾ, ਪਾਇਲਟਾਂ ਨੇ ਛਾਲ ਮਾਰ ਕੇ ਬਚਾਈ ਜਾਨ

0
409

ਆਗਰਾ, 4 ਨਵੰਬਰ | ਹਵਾਈ ਸੈਨਾ ਦਾ ਮਿਗ-29 ਜਹਾਜ਼ ਸੋਮਵਾਰ ਨੂੰ ਆਗਰਾ ਵਿਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਉਡਾਣ ਭਰਦੇ ਸਮੇਂ ਅੱਗ ਲੱਗ ਗਈ। ਪਲਕ ਝਪਕਦਿਆਂ ਹੀ ਜਹਾਜ਼ ਅੱਗ ਦਾ ਗੋਲਾ ਬਣ ਕੇ ਮੈਦਾਨ ਵਿਚ ਡਿੱਗ ਪਿਆ। ਹਾਦਸੇ ਦੇ ਸਮੇਂ ਜਹਾਜ਼ ਵਿਚ ਦੋ ਪਾਇਲਟ ਮੌਜੂਦ ਸਨ। ਦੋਵੇਂ ਜਹਾਜ਼ ਨੂੰ ਅੱਗ ਲੱਗਣ ਤੋਂ ਕੁਝ ਸਕਿੰਟਾਂ ਪਹਿਲਾਂ ਹੀ ਉਸ ਤੋਂ ਛਾਲ ਮਾਰ ਕੇ ਬਾਹਰ ਆ ਗਏ।

ਜਹਾਜ਼ ਕਗਰੌਲ ਦੇ ਸੋਨਾ ਪਿੰਡ ਦੇ ਕੋਲ ਇੱਕ ਖਾਲੀ ਖੇਤ ਵਿਚ ਡਿੱਗਿਆ ਹੈ। ਹਵਾਈ ਸੈਨਾ ਨੇ ਜਹਾਜ਼ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਆਗਰਾ ਦੀ ਖੇਡੀਆ ਹਵਾਈ ਪੱਟੀ ਤੋਂ ਉਡਾਣ ਭਰੀ ਸੀ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਹਵਾਈ ਸੈਨਾ ਦੇ ਅਧਿਕਾਰੀ, ਡੀਐਮ ਅਤੇ ਪੁਲਿਸ ਮੌਕੇ ‘ਤੇ ਪਹੁੰਚ ਰਹੇ ਹਨ। ਫਿਲਹਾਲ ਪਿੰਡ ਦੇ ਲੋਕ ਉਸ ਥਾਂ ‘ਤੇ ਇਕੱਠੇ ਹੋਏ ਹਨ ਜਿੱਥੇ ਜਹਾਜ਼ ਡਿੱਗਿਆ ਹੈ। ਇਹ ਜਹਾਜ਼ ਰੂਟੀਨ ਅਭਿਆਸ ਲਈ ਪੰਜਾਬ ਦੇ ਆਦਮਪੁਰ ਤੋਂ ਆਗਰਾ ਜਾ ਰਿਹਾ ਸੀ। ਹਾਦਸੇ ਦੀ ਕੋਰਟ ਆਫ ਇਨਕੁਆਰੀ ਦੇ ਹੁਕਮ ਦੇ ਦਿੱਤੇ ਗਏ ਹਨ।