ਮੋਹਾਲੀ/ਖਰੜ, 3 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੋਹਾਲੀ ਨੇੜਿਓਂ ਅੱਤਵਾਦੀ ਅਰਸ਼ ਡੱਲਾ ਦੇ 2 ਗੁਰਗੇ ਕਾਬੂ ਕੀਤੇ ਗਏ ਹਨ। ਇਨ੍ਹਾਂ ਤੋਂ ਖਤਰਨਾਕ ਹਥਿਆਰ ਵੀ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਪਰ ਰਸਤੇ ਵਿਚ ਹੀ ਫੜੇ ਗਏ। ਦੀਪਕ ਮਾਨ ਕਤਲ ਕੇਸ ਵਿਚ ਵੀ ਇਨ੍ਹਾਂ ਦੇ ਤਾਰ ਜੁੜੇ ਹੋ ਸਕਦੇ ਹਨ। ਦੋਵੇਂ ਆਰੋਪੀ ਮਨਦੀਪ ਤੇ ਸੌਰਵ ਨਾਮ ਦੇ ਦੱਸੇ ਜਾ ਰਹੇ ਹਨ। ਜੋ ਪੰਜਾਬ ਪੁਲਿਸ ਨੂੰ ਮੋਸਟ ਵਾਂਟਡ ਸੀ ਤੇ ਮੋਗਾ ਤੇ ਲੁਧਿਆਣਾ ਦੇ ਵਾਸੀ ਦੱਸੇ ਜਾ ਰਹੇ ਹਨ।
ਕੈਨੇਡਾ ਵਿਚ ਰਹਿ ਰਿਹਾ ਅੱਤਵਾਦੀ ਅਰਸ਼ਦੀਪ ਉਰਫ਼ ਅਰਸ਼ ਡੱਲਾ ਟਾਰਗੇਟ ਕਿਲਿੰਗ, ਜਬਰੀ ਵਸੂਲੀ, ਫੰਡਿੰਗ, ਕਤਲ ਦੀ ਕੋਸ਼ਿਸ਼, ਵੱਖ-ਵੱਖ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ ਅਤੇ ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਵਿਚ ਲੱਗਾ ਹੋਇਆ ਹੈ। ਅਰਸ਼ਦੀਪ ਉਰਫ਼ ਅਰਸ਼ ਡੱਲਾ ਹਰਦੀਪ ਸਿੰਘ ਨਿੱਝਰ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਸੀ।