ਕਿਸੇ ਹੋਰ ਨੂੰ ਚਾਹੁਣ ‘ਤੇ ਪ੍ਰੇਮੀ ਨੇ 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਪਿੱਛੋਂ ਕੀਤੀ ਖੁਦਕੁਸ਼ੀ

0
2422

ਗੁਰਦਾਸਪੁਰ | ਗੁਰਦਾਸਪੁਰ ‘ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਵਿਅਕਤੀ ਨੇ ਖੁਦ ਵੀ ਆਤਮ-ਹੱਤਿਆ ਕਰ ਲਈ।

ਮ੍ਰਿਤਕਾ 5 ਬੱਚਿਆਂ ਦੀ ਮਾਂ ਸੀ, ਜਿਸ ਦਾ ਉਸ ਦੇ ਪਤੀ ਨਾਲ ਤਲਾਕ ਹੋ ਚੁੱਕਾ ਸੀ। ਪ੍ਰੇਮ ਸੰਬੰਧਾਂ ਕਾਰਨ ਉਹ ਦੂਸਰੇ ਵਿਅਕਤੀ ਨਾਲ ਰਹਿ ਰਹੀ ਸੀ।

ਸਰਹੱਦ ਪਾਰ ਸੂਤਰਾਂ ਅਨੁਸਾਰ 45 ਸਾਲਾ ਮੁਸ਼ਰਤ ਬੀਬੀ ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਆਪਣੇ 5 ਬੱਚਿਆਂ ਸਮੇਤ ਲਾਹੌਰ ਦੇ ਸ਼ਾਲੀਮਾਰ ਇਲਾਕੇ ‘ਚ ਰਹਿੰਦੀ ਸੀ। ਕੁਝ ਸਮਾਂ ਪਹਿਲਾਂ ਉਸ ਦੇ ਮੁਹੰਮਦ ਅਸਗਰ ਨਾਂ ਦੇ ਵਿਅਕਤੀ ਨਾਲ ਸੰਬੰਧ ਬਣ ਗਏ ਪਰ ਮੁਸ਼ਰਤ ਬੀਬੀ ਕਿਸੇ ਹੋਰ ਵਿਅਕਤੀ ਦੇ ਸੰਪਰਕ ‘ਚ ਆਉਣ ਕਾਰਨ ਮੁਹੰਮਦ ਅਸਗਰ ਨੂੰ ਖਟਕਣ ਲੱਗੀ।

ਮੁਹੰਮਦ ਅਸਗਰ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਦੂਜੇ ਪ੍ਰੇਮੀ ਤੋਂ ਦੂਰ ਨਹੀਂ ਹੋ ਰਹੀ ਸੀ। ਇਸ ਕਾਰਨ ਮੁਹੰਮਦ ਅਸਗਰ ਨੇ ਬੀਤੇ ਦਿਨ ਦੁਪਹਿਰ ਨੂੰ ਮੁਸ਼ਰਤ ਬੀਬੀ ਦੇ ਘਰ ਜਾ ਕੇ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਮੁਲਜ਼ਮ ਨੇ ਖੁਦ ਨੂੰ ਵੀ ਗੋਲੀ ਮਾਰ ਲਈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)