ਬਾਕਸਿੰਗ ਕੋਚ 14 ਸਾਲਾ ਲੜਕੀ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ, ਵਜ਼ਨ ਤੋਲਣ ਲਈ ਕੱਪੜੇ ਉਤਾਰਨ ਨੂੰ ਕਹਿੰਦਾ ਸੀ, ਗ੍ਰਿਫਤਾਰ

0
9049

ਜਲੰਧਰ | 14 ਸਾਲਾ ਵਿਦਿਆਰਥਣ ਦੀ ਸ਼ਿਕਾਇਤ ‘ਤੇ ਦਕੋਹਾ ਦੇ ਅਰਮਾਨ ਨਗਰ ਸਥਿਤ ਨਿਊ ਜਨਰੇਸ਼ਨ ਯੂਥ ਸਪੋਰਟਸ ਅਕੈਡਮੀ ਦੇ ਮੁੱਕੇਬਾਜ਼ੀ ਕੋਚ ਵਿਵੇਕ ਯਾਦਵ ਖਿਲਾਫ ਥਾਣਾ ਰਾਮਾ ਮੰਡੀ ‘ਚ ਪੋਕਸੋ ਐਕਟ ਦੀ ਧਾਰਾ 7, 8 ਤੇ 9 (ਐੱਲ) ਅਤੇ ਆਈਪੀਸੀ ਦੀ ਧਾਰਾ 354-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਵਿਦਿਆਰਥਣ ਦਾ ਆਰੋਪ ਹੈ ਕਿ ਉਕਤ ਅਕੈਡਮੀ ਦਾ ਕੋਚ ਵਿਵੇਕ ਯਾਦਵ ਕਦੀ ਵਜ਼ਨ ਤੋਲਣ ਲਈ ਨਗਨ ਕੀਤਾ ਤਾਂ ਕਦੀ ਪ੍ਰਾਈਵੇਟ ਪਾਰਟ ਨੂੰ ਗਲਤ ਤਰੀਕੇ ਨਾਲ ਟਚ ਕਰਦਾ ਸੀ।

ਐੱਸਐੱਚਓ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਅੰਜੂ ਬਾਲਾ ਨੂੰ ਸੌਂਪ ਦਿੱਤੀ ਗਈ ਹੈ। ਦਿੱਲੀ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਕੋਚ ਵਿਵੇਕ ਯਾਦਵ ਨੂੰ ਦੇਰ ਸ਼ਾਮ ਗ੍ਰਿਫਤਾਰ ਕਰ ਲਿਆ ਗਿਆ ਹੈ।

ਐੱਸਐੱਚਓ ਨੇ ਦੱਸਿਆ ਕਿ ਕੇਸ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਨਾਲ ਸਬੰਧਤ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਵੇਕ ਫਿਲਹਾਲ ਅਰਮਾਨ ਨਗਰ ‘ਚ ਰਹਿੰਦਾ ਹੈ।

ਮੈਚ ਖੇਡਣ ਲਿਜਾ ਕੇ ਵੀ ਗਲਤ ਤਰੀਕੇ ਨਾਲ ਛੂਹਿਆ

ਲੜਕੀ ਆਪਣੀ ਮਾਂ ਨਾਲ ਥਾਣਾ ਰਾਮਾ ਮੰਡੀ ਦੀ ਉਪ-ਚੌਕੀ ਦਕੋਹਾ ਪਹੁੰਚੀ, ਜਿਥੇ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਬੇਟੀ ਨਾਲ ਬਦਸਲੂਕੀ ਹੋਈ ਹੈ।

ਮਾਮਲਾ ਲੜਕੀ ਨਾਲ ਸਬੰਧਤ ਹੋਣ ਕਾਰਨ ਸਬ-ਇੰਸਪੈਕਟਰ ਅੰਜੂ ਬਾਲਾ ਨੇ ਲੜਕੀ ਨਾਲ ਲੰਮੀ ਗੱਲਬਾਤ ਕੀਤੀ। 14 ਸਾਲਾ ਲੜਕੀ ਨੇ ਦੱਸਿਆ ਕਿ ਉਹ ਸ਼ਹਿਰ ਦੇ ਸਕੂਲ ਵਿੱਚ 11ਵੀਂ ਕਲਾਸ ਦੀ ਵਿਦਿਆਰਥਣ ਹੈ ਤੇ ਮੁੱਕੇਬਾਜ਼ੀ ਦੀ ਖਿਡਾਰਨ ਹੈ।

ਕਰੀਬ 5 ਮਹੀਨੇ ਪਹਿਲਾਂ ਉਹ ਕੋਚਿੰਗ ਲੈਣ ਲਈ ਦਕੋਹਾ ਦੇ ਅਰਮਾਨ ਨਗਰ ਸਥਿਤ ਨਿਊ ਜਨਰੇਸ਼ਨ ਯੂਥ ਸਪੋਰਟਸ ਅਕੈਡਮੀ ਵਿੱਚ ਗਈ ਸੀ। ਕੋਚ ਵਿਵੇਕ ਯਾਦਵ ਕੋਚਿੰਗ ਦੀ ਆੜ ‘ਚ ਉਸ ਨੂੰ ਗਲਤ ਤਰੀਕੇ ਨਾਲ ਟਚ ਕਰਦਾ ਸੀ।

ਇਕ ਵਾਰ ਉਹ ਉਸ ਨੂੰ ਮੈਚ ਖੇਡਣ ਲਈ ਸੋਨੀਪਤ ਤੇ ਫਿਰ ਗਾਜ਼ੀਆਬਾਦ ਲੈ ਗਿਆ। ਦੋਵਾਂ ਥਾਵਾਂ ‘ਤੇ ਉਸ ਨਾਲ ਮਾੜਾ ਵਰਤਾਓ ਕੀਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਤਿੰਨ ਮਹੀਨੇ ਪਹਿਲਾਂ ਮੈਨੂੰ ਇਕ ਕਮਰੇ ਵਿੱਚ ਲਿਜਾ ਕੇ ਕੋਚ ਨੇ ਮੈਨੂੰ ਕਿਹਾ ਕਿ ਸਹੀ ਭਾਰ ਤੋਲਣ ਲਈ ਮੈਨੂੰ ਨਿਊਡ ਹੋਣਾ ਪਵੇਗਾ।

ਵਿਦਿਆਰਥਣ ਦਾ ਆਰੋਪ ਹੈ ਕਿ ਕੋਚ ਨੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਟੱਚ ਕੀਤਾ। ਕੋਚ ਦੀ ਇਸ ਘਟੀਆ ਹਰਕਤ ਕਾਰਨ ਉਹ ਪੜ੍ਹਾਈ ਤੇ ਕੋਚਿੰਗ ਨਹੀਂ ਲੈ ਪਾ ਰਹੀ ਸੀ। ਉਸ ਨੇ ਹਿੰਮਤ ਜੁਟਾ ਕੇ ਮਾਂ ਨੂੰ ਸਾਰੀ ਗੱਲ ਦੱਸੀ ਤੇ ਬੇਟੀ ਨਾਲ ਗੰਦੀ ਹਰਕਤ ਕਰਨ ਵਾਲੇ ਕੋਚ ਖਿਲਾਫ ਮਾਂ ਚੌਕੀ ਪਹੁੰਚ ਗਈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ