ਸੱਚ ਦੀ ਭਾਲ ‘ਚ “ਦਮ ਸ਼ਾਹ ਨਾਨਕ” ਪੁਸਤਕ

0
8995

ਦਮ ਸ਼ਾਹ ਨਾਨਕ’ ਅੰਮ੍ਰਿਪਾਲ ਸਿੰਘ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਗੁਰੂ ਨਾਨਕ ਦੇ ਪੈਂਡੇ ਦੀਆਂ ਲੀਹਾਂ ਦੀ ਭਾਲ ਵਿਚ ਹਨ। ਭਾਈ ਲਾਲੋ ਦੀ ਰੋਟੀ ਦੀ ਇਮਾਨਦਾਰੀ ਅਜੋਕੇ ਸਮਾਜ ਵਿਚੋਂ ਮਨਫ਼ੀ ਹੋਣ ਕਿਨਾਰੇ ਹੈ ਇਸ ਕਾਹਲ ਦੇ ਯੁੱਗ ਵਿਚ ਬਾਬੇ ਦੀਆਂ ਜੋ ਉਦਾਸੀਆਂ ‘ਚੋਂ ਨਿਕਲਿਆ ਸੱਚ ਹੈ ਉਸ ਨੂੰ ਮਨੁੱਖ ਭੁੱਲ-ਭੁਲਾ ਬੈਠਾ ਹੈ। ਪਦਾਰਥਵਾਦ ਦੀ ਇਸ ਦੁਨੀਆਂ ਵਿਚ ਅਸੀਂ ਬਾਬੇ ਦੀ ਵਿਚਾਰਧਾਰਾ ਭੁੱਲ ਬੈਠੇ ਹਾਂ। ਹਰ ਮਨੁੱਖ ਦੇ ਅੰਦਰ ਇਕ ਕਾਹਲ ਹੈ ਇਕ ਅਸੰਵੇਦਨਸ਼ੀਲ ਦਾ ਗੇੜ ਚੱਲ ਰਿਹਾ ਹੈ ਜਿਸ ਦੇ ਚੱਕਰ ‘ਚ ਅਜੋਕਾ ਮਨੁੱਖ ਮਾਨਸਿਕ ਪੱਧਰ ‘ਤੇ ਆਪਣਾ ਆਪਾ ਗਵਾ ਬੈਠਾ ਹੈ। ਅੰਮ੍ਰਿਤਸਰ ਦਮ ਸ਼ਾਹ ਨਾਨਕ ਕਵਿਤਾ ਵਿਚ ਕਿਸ ਗੁਆਚੇ ਹਿਰਦੇ ਵੱਲ ਇਸ਼ਾਰਾ ਕਰਦਾ ਹੈ ਇਸ ਨੂੰ ਸਮਝਣ ਲਈ ਇਸ ਦੀ ਕਵਿਤਾ ਦੇਖੋ।

ਖੁੱਲ੍ਹੀ ਅੱਖ ਸੁਬਹਾ ਦੀ ਸੁਣਕੇ

ਪਾਉੜੀ ਆਸਾ ਵਾਰ ਦੀ

ਰਾਗ ਨੇ ਜਦ ਤਾਰ ਛੋਹੀ

ਸੁਰਤ ਲੱਗੀ ਤਾਰ ਦੀ,

ਟੁਣਕ ਟੁਣ ਟੁਣ ਟੁਣਕ ਟੁਣ

ਮਤਬਾਲੜੀ ਟੁਣਕਾਰਦੀ,

ਵਾਹ ਨਾਨਕ ਦਮ ਸ਼ਾਹ ਨਾਨਕ

ਦਮ ਦਮ ਦਾ ਤੂੰ ਹੈ ਸ਼ਾਹ ਨਾਨਕ।

ਚੜ੍ਹਦੇ ਸੂਰਜ ਸਾਰ ਤੁਰ ਪਈ

ਤਾਰ ਤਾਰਨਹਾਰ ਦੀ,

ਸਾਈਂ ਦੀ ਸਾਜੀ ਸੰਵਾਰੀ

ਸ਼੍ਰਿਸ਼ਟੀ ਤੋਂ ਬਲਿਹਾਰ ਦੀ,

ਟੁਣਕ ਟੁਣ ਟੁਣ ਟੁਣਕ ਟੁਣ

ਮਤਬਾਲੜੀ ਟੁਣਕਾਰਦੀ,

ਵਾਹ ਨਾਨਕ ਦਮ ਸ਼ਾਹ ਨਾਨਕ।

ਦਰਿਆ-ਸਾਗਰ,ਪਰਬਤਾਂ

ਜੰਗਲਾਂ ਵਿਚਕਾਰਦੀ,

ਜ਼ਿੰਦਗੀ ਦੇ ਜਾ ਰਹੀ

ਬੀਜ਼ਾਂ ਦਾ ਛੱਟਾ ਮਾਰਦੀ,

ਟੁਣਕ ਟੁਣ ਟੁਣ ਟੁਣਕ ਟੁਣ

ਮਤਬਾਲੜੀ ਟੁਣਕਾਰਦੀ ,

ਵਾਹ ਨਾਨਕ ਦਮ ਸ਼ਾਹ ਨਾਨਕ

ਦਮ ਦਮ ਦਾ ਤੂੰ ਹੈ ਸ਼ਾਹ ਨਾਨਕ।

ਬਾਬੇ ਨੇ ਜਿਸ ਦ੍ਰਿਸ਼ਟੀ ਵੱਲ ਇਸ਼ਾਰਾ ਕੀਤਾ ਸੀ ਬੇਸ਼ੱਕ ਉਸ ਇਸ਼ਾਰੇ ਤੋਂ ਸਮਾਜ ਹੋਰ ਹੀ ਦਿਸ਼ਾ ਵੱਲ ਹੋ ਗਿਆ ਹੈ ਪਰ ਅੰਮ੍ਰਿਤ ਨੇ ਆਪਣੀਆਂ ਕਵਿਤਾਵਾਂ ਜ਼ਰੀਏ ਬਾਬੇ ਦੇ ਉਹਨਾਂ ਪੈਂਡਿਆ ਨੂੰ ਇਕ ਵਾਰ-ਵਾਰ ਫਿਰ ਯਾਦ ਕਰਵਾਇਆ ਹੈ ਜਿਹਨਾਂ ਪੈਂਡਿਆ ‘ਤੇ ਬਾਬੇ ਸੱਚ ਦੀ ਭਾਲ ਲਈ ਤੁਰਿਆ ਸੀ। ਜਦ ਅੰਮ੍ਰਿਤ ਫ਼ਸਲ ਕਵਿਤਾ ਲਿਖਦਾ ਹੈ। ਤਾਂ ਉਹ ਉਸ ਸੰਦਰਭ ਵਿਚ ਹੀ ਗੱਲ ਕਰਦਾ ਹੈ ਜਿਸ ਕਿਰਤ ਕਰੋ ਦਾ ਹੋਕਾ ਬਾਬੇ ਨੇ ਲਾਇਆ ਸੀ। ਹਰੀਕ੍ਰਾਤੀ ਨੇ ਭਾਵੇ ਖੇਤੀਬਾੜੀ ਨੂੰ ਨਵਾਂ ਮੋੜ ਦਿੱਤਾ ਪਰ ਬਾਬੇ ਦੇ ਮੱਥੇ ਦਾ ਜੋ ਪਸੀਨਾ ਹੈ ਉਹ ਅੱਜ ਸਾਡੇ ਖੇਤਾਂ ਵਿਚ ਰਿਜ਼ਕ ਬਣ ਕੇ ਉੱਗਦਾ ਹੈ। ਅੰਮ੍ਰਿਤ ਦੀਆਂ ਸਾਰੀਆਂ ਕਵਿਤਾਵਾਂ ਸਾਡੇ ਵਿਰਾਸਤ ਨੂੰ ਇਕ ਵਾਰ ਫਿਰ ਯਾਦ ਕਰਵਾਉਦੀਆਂ ਹਨ। ਅਸੀ ਮੋਡਰਨ ਤਾਂ ਹੋ ਗਏ ਹਾਂ ਪਰ ਇਸ ਮੋਡਰਨ ਹੋਣ ਦੇ ਨਾਲ-ਨਾਲ ਆਪਣੀ ਵਿਰਾਸਤ ਆਪਣੇ ਧਰਮ ਪ੍ਰਤੀ ਅਵੇਸਲੇ ਵੀ ਹੋਈ ਜਾ ਰਹੇ ਹਾਂ। ਆਪਣੀ ਭੁੱਲ ਚੁੱਕੀ ਵਿਰਾਸਤ ਤੇ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਮੁੜ ਤੋਂ ਪੜ੍ਹਨ ਸੁਣਨ ਲਈ ਅੰਮ੍ਰਿਤਾਪਲ ਸਿੰਘ ਦਾ ਇਹ ਕਾਵਿ ਸੰਗ੍ਰਹਿ ਰਾਹ-ਦਸੇਹਾ ਬਣ ਸਕਦਾ ਹੈ।

ਲੇਖਕ- ਅਮ੍ਰਿੰਤਪਾਲ ਸਿੰਘ

ਪ੍ਰਕਾਸ਼ਕ- ਸੂਰਜਾਂ ਦੇ ਵਾਰਿਸ(ਬਠਿੰਡਾ)

ਮੁੱਲ-120

ਪੰਨੇ-70