ਕੋਰਟ ’ਚ ਹੋਇਆ ਧਮਾਕਾ, ਕਈ ਵਕੀਲ ਜ਼ਖਮੀ, 3 ਜ਼ਿੰਦਾ ਬੰਬ ਬਰਾਮਦ

0
603

ਲਖਨਉ. ਵਜੀਰਗੰਜ ਇਲਾਕੇ ਦੀ ਇੱਕ ਅਦਾਲਤ ਵਿੱਚ ਧਮਾਕਾ ਹੋਣ ਦੀ ਖਬਰ ਹੈ। ਜਿਸ ਵਿੱਛ ਵਕੀਲ ਜਖਮੀ ਹੋਏ ਹਨ। ਪੁਲਸ ਨੂੰ ਅਦਾਲਤ ‘ਚੋਂ 3 ਜ਼ਿੰਦਾ ਬੰਬ ਵੀ ਮਿਲੇ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਵਿਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਥੋਂ ਮਿਲੇ ਤਿੰਨ ਜ਼ਿੰਦਾ ਬੰਬ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦਾ ਕਾਰਨ ਆਪਸੀ ਝਗੜਾ ਹੈ। ਹਮਲਾ ਇੱਕ ਰੰਜਿਸ਼ ਵਿੱਚ ਕੀਤਾ ਗਿਆ ਸੀ।

ਇਹ ਹਮਲਾ ਦੋ ਵਕੀਲਾਂ ਦੇ ਆਪਸੀ ਵਿਵਾਦ ਵਿੱਚ ਹੋਇਆ ਹੈ। ਜੀਤੂ ਯਾਦਵ ‘ਤੇ ਬੰਬ ਸੁੱਟਣ ਦਾ ਦੋਸ਼ ਹੈ। ਮੌਕੇ ‘ਤੇ ਲਾਈਵ ਬੰਬ ਮਿਲੇ ਹਨ। ਇੱਕ ਵਿਅਕਤੀ ਨੂੰ ਵਧੇਰੇ ਸੱਟ ਲੱਗੀ ਹੈ। ਬਾਕੀ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ‘ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਕੀਲਾਂ ਦੇ ਦੋ ਗੁਟਾਂ ਵਿੱਚ ਵਿਵਾਦ ਹੋਇਆ ਸੀ, ਜਿਸ ਦੀ ਸ਼ਿਕਾਇਤ ਬੁੱਧਵਾਰ ਨੂੰ ਬਾਰ ਕੌਂਸਲ ਵਿਚ ਇਕ ਗੁਟ ਨੇ ਦਾਇਰ ਕੀਤੀ ਸੀ, ਜਿਸ ਕਾਰਨ ਇਹ ਵਿਵਾਦ ਵੱਧਦਾ ਗਿਆ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।