ਪੁੱਤਰ ਹੋਣ ਦੀ ਖੁਸ਼ੀ ‘ਚ ਪਾਰਟੀ ਕਰਨ ਗਏ ਦੋਸਤਾਂ ਨਾਲ ਵਾਪਰਿਆ ਭਾਣਾ, ਨਹਿਰ ‘ਚ ਰੁੜ੍ਹੇ

0
2691

ਬਠਿੰਡਾ | ਇਥੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁੱਤਰ ਹੋਣ ਦੀ ਖੁਸ਼ੀ ਵਿਚ ਪਾਰਟੀ ਕਰਨ ਗਿਆ ਨੌਜਵਾਨ ਆਪਣੇ 4 ਦੋਸਤਾਂ ਸਣੇ ਨਹਿਰ ਵਿਚ ਰੁੜ੍ਹ ਗਿਆ। ਤਿੰਨ ਜਣਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ 2 ਦੀ ਮੌਤ ਹੋ ਗਈ। ਸਰਹਿੰਦ ਨਹਿਰ ਵਿਚ 5 ਨੌਜਵਾਨ ਰੁੜ੍ਹ ਗਏ। ਘਟਨਾ ਦੇਰ ਰਾਤ ਨੂੰ ਵਾਪਰੀ, ਜੋ ਪਾਣੀ ਪੀਣ ਲਈ ਹੈਂਡ ਪੰਪ ਨੇੜੇ ਆਏ ਸਨ ਪਰ ਪੰਜੇ ਨੌਜਵਾਨ ਪੈਰ ਫਿਸਲਣ ਕਾਰਨ ਨਹਿਰ ਵਿਚ ਡਿੱਗ ਗਏ।

ਰੌਲਾ ਪਾਉਣ ‘ਤੇ ਤਿੰਨਾਂ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਪਰ 2 ਦੀ ਮੌਤ ਹੋ ਗਈ। ਇਸ ਦੇ ਨਾਲ ਹੀ NDRF ਦੀ ਟੀਮ ਮੌਕੇ ‘ਤੇ ਪਹੁੰਚ ਗਈ, ਜਦਕਿ 2 ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ