ਜਲੰਧਰ ਤੋਂ ਪਾਣੀਪਤ ਤਕ ਨੈਸ਼ਨਲ ਹਾਈਵੇ ਤੋਂ ਬਲੈਕ ਸਪਾਟਸ ਹੋਣਗੇ ਖਤਮ, ਕੰਮ ਸ਼ੁਰੂ

0
429

ਜਲੰਧਰ | ਨੈਸ਼ਨਲ ਹਾਈਵੇ ਅਥਾਰਿਟੀ ਦੇ ਪ੍ਰਮੁੱਖ ਵੱਡੇ ਪ੍ਰਾਜੈਕਟਾਂ ‘ਚ ਬਲੈਕ ਸਪਾਟਸ ਨੂੰ ਖਤਮ ਕਰਨ ਦਾ ਪ੍ਰਾਜੈਕਟ ਭਾਵੇਂ 2 ਕਰੋੜ ਦਾ ਹੈ ਪਰ ਇਨ੍ਹਾਂ ਬਲੈਕ ਸਪਾਟਸ ਕਾਰਨ ਮਰਨ ਵਾਲੇ ਲੋਕਾਂ ਦੀ ਜਾਨ ਬੇਸ਼ਕੀਮਤੀ ਹੈ। ਨੈਸ਼ਨਲ ਹਾਈਵੇ ਅਥਾਰਿਟੀ ਜਲੰਧਰ ਤੋਂ ਪਾਣੀਪਤ ਤੱਕ ਜਿੰਨੇ ਵੀ ਬਲਾਕ ਸਪਾਰਟ ਹੈ, ਨੂੰ ਖਤਮ ਕਰਨ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਜਲੰਧਰ ਦੇ ਅਧਿਕਾਰੀਆਂ ਨੇ ਕਰਵਾ ਦਿੱਤੀ ਹੈ। ਲਵਲੀ ਯੂਨੀਵਰਸਿਟੀ ਤੋਂ ਲੈ ਕੇ ਵਿਧੀਪੁਰ ਫਾਕਟ ਤਕ 21 ਕਿਲੋਮੀਟਰ ਲੰਬੇ ਹਾਈਵੇ ‘ਤੇ ਪਹਿਲੇ 10 ਬਲੈਕ ਸਪਾਟਸ ਸੀ, ਜਿਸ ਦੀ ਲਿਸਟ ਟਰੈਫਿਕ ਐਡਵਾਈਜ਼ਰ ਨੇ ਬਣਾ ਕੇ ਜ਼ਿਲਾ ਪ੍ਰਸ਼ਾਸਨ ਨੂੰ ਸੌਂਪੀ ਹੈ। ਲੇਕਿਨ ਹੁਣ ਨਵੇਂ ਬਲੈਕ ਸਪਾਰਟ ਦੀ ਲਿਸਟ ਵੀ ਤਿਆਰ ਹੋ ਗਈ ਹੈ। ਲੋਕਾਂ ਦੀ ਵਜ੍ਹਾ ਨਾਲ 5 ਬਲੈਕ ਸਪਾਰਟ ਹੋਰ ਬਣ ਗਏ ਹਨ, ਜਿਨ੍ਹਾਂ ਨੂੰ ਹੁਣ ਐਨ.ਐਚ.ਏ. ਆਈ. ਦੀ ਤਰਫ ਤੋਂ ਬੰਦ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ।

ਕਿਉਂ ਵਧ ਰਹੇ ਹਨ ਬਲੈਕ ਸਪਾਟ

ਨੈਸ਼ਨਲ ਹਾਈਵੇ ‘ਤੇ ਬਲੈਕ ਸਪਾਟ ਵਧਣ ਦਾ ਪ੍ਰਮੁੱਖ ਕਾਰਨ ਅਧਿਕਾਰੀਆਂ ਅਨੁਸਾਰ ਇਹ ਹੈ ਕਿ ਲੋਕ ਇਕ ਰੋਡ ਤੋਂ ਦੂਸਰੀ ਰੋਡ ‘ਤੇ ਜਾਣ ਲਈ ਆਪਣੇ ਆਪ ਰਸਤਾ ਬਣਾ ਲੈਂਦੇ ਹਨ। ਹਾਈਵੇ ‘ਤੇ ਲਗੀ ਲੋਹੇ ਦੀ ਗਰਿਲੇ ਤਕ ਗਾਇਬ ਹੋ ਜਾਂਦੀਆਂ ਹਨ। ਪੈਟਰੋਲਿੰਗ ਟੀਮੇ ਲਗਾਤਾਰ ਦਿਨ ਰਾਤ ਗਸ਼ਤ ਤਾਂ ਕਰਦੀ ਰਹਿੰਦੀ ਹੈ, ਉਸ ਤੋਂ ਬਾਅਦ ਚੋਰ ਲੋਹੇ ਦੀ ਗਰਿਲੇ ਚੋਰੀ ਕਰ ਲੈਂਦੇ ਹਨ, ਜਿਸ ਨਾਲ ਇਕ ਬਲੈਕ ਸਪਾਟ ਬਣ ਜਾਂਦਾ ਹੈ।