ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਬੋਲੇ CM ਮਾਨ – ‘ਬੈਲੇਟ ਪੇਪਰ ਦੀ ਗਿਣਤੀ ਦੌਰਾਨ ਹੋਈ ਹੇਰਾ-ਫੇਰੀ’

0
546

ਚੰਡੀਗੜ੍ਹ, 30 ਜਨਵਰੀ | ਚੰਡੀਗੜ੍ਹ ਵਿਚ ਹੋਏ ਮੇਅਰ ਚੋਣਾਂ ਦੇ ਨਤੀਜਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹ 26 ਵੋਟਾਂ ਗਿਣਨ ਵਿਚ ਘਪਲਾ ਕਰ ਸਕਦੇ ਹਨ ਤਾਂ 90 ਕਰੋੜ ਵੋਟਾਂ ਕਿਵੇਂ ਗਿਣੀਆਂ ਜਾਣਗੀਆਂ।

CM ਮਾਨ ਨੇ ਕਿਹਾ ਕਿ ਭਾਜਪਾ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਤੇ ਅੱਜ ਉਸੇ ਸੰਵਿਧਾਨ ਦੀਆਂ ਧੱਜੀਆਂ ਉਡੀਆਂ ਹਨ। ਚੰਡੀਗੜ੍ਹ ਚੋਣਾਂ ਨੂੰ ਲੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਅਸਲ ਵਿਚ ਭਾਜਪਾ ਮਾਇਨੋਰਿਟੀ ਵਿੰਗ ਦੇ ਹੈੱਡ ਹਨ। ਪਹਿਲਾਂ ਹੀ ਪ੍ਰੀਜ਼ਾਈਡਿੰਗ ਅਫਸਰ 40 ਮਿੰਟ ਲੇਟ ਆਏ ਕਿਉਂਕਿ ਉਹ ਉਪਰੋਂ ਆ ਰਹੇ ਨਿਰਦੇਸ਼ਾਂ ਨੂੰ ਫਾਲੋ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ‘ਤੇ ਦੇਸ਼ਧ੍ਰੋਹ ਦਾ ਪਰਚਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸੰਵਿਧਾਨ ਦਾ ਕਤਲ ਕੀਤਾ ਹੈ। ਕਿਵੇਂ ਅਧਿਕਾਰੀ ਬਿਨਾਂ ਏਜੰਟਸ ਦੇ ਕਾਊਂਟਿੰਗ ਕਰ ਸਕਦਾ ਹੈ।

ਸੀਐੱਮ ਮਾਨ ਨੇ ਕਿਹਾ ਕਿ ਚੰਡੀਗੜ੍ਹ ਚੋਣਾਂ ਵਿਚ 15 ਕੌਂਸਲਰ ਭਾਜਪਾ ਦੇ ਸਨ ਜਦੋਂਕਿ ਕਾਂਗਰਸ ਦੇ 8 ਤੇ ਆਮ ਆਦਮੀ ਪਾਰਟੀ ਦੀਆਂ 12 ਵੋਟਾਂ ਸਨ। ਗਿਣਤੀ ਕਰਦੇ ਸਮੇਂ ਭਾਜਪਾ ਦੀਆਂ 16 ਵੋਟਾਂ ਵਿਚ ਸਾਰੀਆਂ ਠੀਕ ਹੋ ਗਈਆਂ। ਸਾਡੀਆਂ 20 ਵਿਚੋਂ 8 ਵੋਟਾਂ ਇਨਵੈਲਿਡ ਐਲਾਨ ਦਿੱਤੀਆਂ ਗਈਆਂ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਦੇ ਸਾਰੇ ਕੌਂਸਲਰਾਂ ਦੀ ਵੋਟ ਸਹੀ ਹੈ

CM ਮਾਨ ਨੇ ਕਿਹਾ ਕਿ ਹੁਣ ਹਾਈਕੋਰਟ ਦਾ ਰੁਖ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਮੇਅਰ ਉਮੀਦਵਾਰ ਪਹਿਲਾਂ ਤੋਂ ਹੀ ਪ੍ਰੀਜ਼ਾਈਡਿੰਗ ਅਫਸਰ ਦੇ ਇਕ ਪਾਸੇ ਖੜ੍ਹਾ ਸੀ, ਜਿਸ ਸਮੇਂ ਗਿਣਤੀ ਖਤਮ ਹੋਈ, ਉਸੇ ਸਮੇਂ ਉਨ੍ਹਾਂ ਨੂੰ ਫੜ ਕੇ ਕੁਰਸੀ ‘ਤੇ ਬਿਠਾ ਦਿੱਤਾ ਗਿਆ। ਇੰਨਾ ਹੀ ਨਹੀਂ, ਗਿਣਤੀ ਐਲਾਨਦੇ ਹੋਏ ਪ੍ਰੀਜ਼ਾਈਡਿੰਗ ਅਫਸਰ ਨੇ ਵੋਟਾਂ ਨੂੰ ਮਿਕਸ ਕਰ ਦਿੱਤਾ।

ਲਿੰਕ ‘ਤੇ ਕਲਿੱਕ ਕਰਕੇ ਵੇਖੋ ਵੀਡੀਓ

https://www.facebook.com/punjabibulletinworld/videos/6848445705281393

(Note : ਪੰਜਾਬ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/cmnxN ਜਾਂ Whatsapp ਚੈਨਲ https://shorturl.at/oqMNR ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)