Breaking News : ਸਾਡੇ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਭਾਜਪਾ ਵਾਲੇ ਕੱਲ੍ਹ ਲੱਭਦੇ ਫਿਰਦੇ ਸੀ ਹਮਲਾ ਕਰਨ ਲਈ – ਹਰਪਾਲ ਚੀਮਾ

0
536

ਚੰਡੀਗੜ੍ਹ | ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਸਾਡੇ 10 ਵਿਧਾਇਕਾਂ ਨੂੰ ਭਾਜਪਾ ਵਲੋਂ ਧਮਕੀ ਭਰੀਆਂ ਕਾਲਾਂ ਆਈਆਂ ਹਨ। ਉਹਨਾਂ ਨੇ ਕਿਹਾ ਹੈ ਕਿ ਜੇਕਰ ਵਿਧਾਇਕਾਂ ਨੇ ਭਾਜਪਾ ਖਿਲਾਫ ਕੋਈ ਵੀ ਸਬੂਤ ਪੇਸ਼ ਕੀਤਾ ਤਾਂ ਉਹਨਾਂ ਨੂੰ ਅਤੇ ਪਰਿਵਾਰ ਨੂੰ ਜਾਨੋੋਂ ਮਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਸਾਡੇ ਜਲੰਧਰ ਵੈਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਤਾਂ ਇਹਨਾਂ ਦੇ ਬੰਦੇ ਲੱਭਦੇ ਫਿਰਦੇ ਸੀ ਕਿ ਜਿੱਥੇ ਮਿਲ ਗਿਆ ਉੱਥੇ ਹਮਲਾ ਕਰਨਾ ਹੈ। ਇਹ ਸਾਰੀਆਂ ਗੱਲਾਂ ਚੀਮਾ ਨੇ ਪ੍ਰੈਸ ਕਾਨਫਰੰਸ ਵਿਚ ਕਹੀਆਂ ਹਨ। ਉਹਨਾਂ ਕਿਹਾ ਅਸੀਂ ਜਲਦ ਪੰਜਾਬ ਦੇ ਡੀਜੀਪੀ ਸਾਹਬ ਨੂੰ ਮਿਲਣ ਜਾ ਰਹੇ ਹਾਂ। ਉਸ ਤੋ ਬਾਅਦ ਮੀਡੀਆ ਸਾਹਮਣੇ ਸਬੂਤ ਵੀ ਪੇਸ਼ ਕਰਾਂਗੇ।