ਕੋਲਕਾਤਾ. ਇਕ ਭਾਜਪਾ ਕਾਰਕੁੰਨ ਨੂੰ ਗਊ ਮੂਤਰ ਪੀਣ ਸਬੰਧੀ ਸਮਾਗਮ ਕਰਵਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਹ ਦਾਅਵਾ ਕਰ ਰਿਹਾ ਹੈ ਕਿ ਇਸ ਨਾਲ ਕੋਰੋਨਾਵਾਇਰਸ ਦਾ ਇਲਾਜ ਹੋ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਇਕ ਵਾਲੰਟੀਅਰ ਨੇ ਇਸ ਨੂੰ ਪੀ ਲਿਆ ਤੇ ਉਹ ਬੀਮਾਰ ਪੈ ਗਿਆ। ਪੀੜਤ ਦੀ ਸ਼ਿਕਾਇਤ ‘ਤੇ 40ਸਾਲ ਨਾਰਾਇਣ ਚੈਟਰਜੀ ਨੂੰ ਉੱਤਰੀ ਕੋਲਕਾਤਾ ਦੇ ਜੋਰਾਸਾਖੋ ਇਲਾਕੇ ਵਿਚੋਂ ਗ੍ਰਿਫ਼ਤਾਰ ਕਰ ਲਿਆ ਹੈ।
ਉਹ ਭਾਜਪਾ ਦਾ ਸਥਾਨਕ ਪਾਰਟੀ ਵਰਕਰ ਹੈ। ਉਸ ਨੇ ਸੋਮਵਾਰ ਨੂੰ ਇਕ ਗਊਸ਼ਾਲਾ ਵਿਚ ਗਊ ਪੂਜਾ ਸਮਾਗਮ ਰੱਖਿਆ ਸੀ ਤੇ ਗਊ ਮੂਤਰ ਵੰਡਿਆ ਜਾ ਰਿਹਾ ਸੀ। ਗਊ ਮੂਤਰ ਲੋਕਾਂ ਨੂੰ ਵੰਡਣ ਮੌਕੇ ਉਸ ਨੇ ਦਾਅਵਾ ਕੀਤਾ ਕ ਇਸ ਵਿਚ ਚਮਤਕਾਰੀ ਸ਼ਕਤੀਆਂ ਹਨ ਜਿਸ ਨਾਲ ਕੋਰੋਨਾ ਵਾਇਰਸ ਤੇ ਕਈ ਬਿਮਾਰੀਆਂ ਖ਼ਤਮ ਹੋ ਜਾਂਦੀਆਂ ਹਨ। ਭਾਜਪਾ ਨੇ ਗ੍ਰਿਫ਼ਤਾਰੀ ਉੱਤੇ ਰਾਜ ਸਰਕਾਰ ਦੀ ਨਿਖੇਧੀ ਕੀਤੀ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।