ਜੇਲ੍ਹ ’ਚ ਪਤੀ-ਪਤਨੀ ਨੇ ਖਾਧੇ ਜ਼ਹਿਰ ਮਿਲੇ ਬਿਸਕੁੱਟ, ਔਰਤ ਦੀ ਮੌਤ, ਕੈਦੀ ਪਤੀ ਗੰਭੀਰ

0
400

ਬਲੀਆ। ਉਤਰ ਪ੍ਰਦੇਸ਼ ਦੇ ਬਲੀਆ ਦੀ ਜ਼ਿਲ੍ਹਾ ਜੇਲ੍ਹ ਵਿੱਚ ਕੈਦੀ ਅਤੇ ਉਸ ਨੂੰ ਮਿਲਣ ਆਈ ਪਤਨੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਔਰਤ ਦੀ ਮੌਤ ਹੋ ਗਈ। ਕੈਦੀ ਦੀ ਸਿਹਤ ਵਿਗੜ ਗਈ। ਬੁੱਧਵਾਰ ਨੂੰ ਸੂਰਜ ਸਾਹਨੀ (25) ਅਤੇ ਉਸ ਦੀ ਪਤਨੀ ਨੀਲਮ ਸਾਹਨੀ (23) ਨੇ ਜ਼ਿਲ੍ਹਾ ਜੇਲ੍ਹ ‘ਚ ਜ਼ਹਿਰੀਲੇ ਬਿਸਕੁਟ ਖਾ ਲਏ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਦੋਵੇਂ ਬੇਹੋਸ਼ ਹੋ ਗਏ।

ਦੋਹਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ ਨੀਲਮ ਸਾਹਨੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਸੂਰਜ ਸਾਹਨੀ ਨੂੰ ਗੰਭੀਰ ਹਾਲਤ ‘ਚ ਵਾਰਾਨਸੀ ਸਥਿਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ ਟਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ। ਸੂਰਜ ਸਾਹਨੀ ਨੇ ਮਾਮੂਲੀ ਝਗੜੇ ਦੌਰਾਨ ਆਪਣੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ। ਉਸ ਨੂੰ 7 ਜੂਨ, 2021 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਨਿਆਂਇਕ ਹਿਰਾਸਤ ਵਿੱਚ ਹੈ।