ਬਿਹਾਰ : ਜ਼ਖਮੀ ਦੇ ਕੋਲ ਖੜ੍ਹੇ ਪੁਲਿਸ ਵਾਲੇ ਠਹਾਕੇ ਲਾਉਂਦੇ ਆਏ ਨਜ਼ਰ, ਪੜ੍ਹੋ ਕੀ ਹੈ ਮਾਮਲਾ?

0
764

ਅਰਰੀਆ ‘ਚ ਇੱਕ ਸਥਾਨਕ ਪੱਤਰਕਾਰ ਨੂੰ ਅਪਰਾਧੀ ਨੇ ਗੋਲੀ ਮਾਰ ਦਿੱਤੀ। ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਵਿਅਕਤੀ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ।

ਬਿਹਾਰ | ਬਿਹਾਰ ਦੇ ਅਰਰੀਆ ‘ਚ ਅਪਰਾਧੀ ਨੇ ਇੱਕ ਸਥਾਨਕ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ। ਜ਼ਖਮੀ ਪੱਤਰਕਾਰ ਨੂੰ ਇਲਾਜ ਲਈ ਪੂਰਨੀਆ ਰੈਫਰ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਫਾਇਰਿੰਗ ਕਰਨ ਵਾਲੇ ਆਰੋਪੀ ਨੂੰ ਲੋਕਾਂ ਨੇ ਫੜ ਲਿਆ।

ਭੀੜ ਨੇ ਆਰੋਪੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੂੰ ਵੀ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਦੌਰਾਨ ਹਸਪਤਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਪੁਲਸ ਮੁਲਾਜ਼ਮ ਜ਼ਖਮੀ ਦੇ ਕੋਲ ਖੜ੍ਹੇ ਹੱਸਦੇ ਨਜ਼ਰ ਆ ਰਹੇ ਹਨ।

ਦਰਅਸਲ, ਅਰਰੀਆ ਦੇ ਰਾਣੀਗੰਜ ਥਾਣਾ ਖੇਤਰ ਦੇ ਗੀਤਵਾਸ ਬਾਜ਼ਾਰ ‘ਚ ਐਤਵਾਰ ਸ਼ਾਮ ਸਥਾਨਕ ਪੱਤਰਕਾਰ ਬਲਰਾਮ ਵਿਸ਼ਵਾਸ ਨੂੰ ਇਕ ਹਮਲਾਵਰ ਨੇ ਗੋਲੀ ਮਾਰ ਦਿੱਤੀ ਸੀ। ਗੋਲੀਬਾਰੀ ਦੀ ਘਟਨਾ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ।

ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਵਿਅਕਤੀ ਨੂੰ ਲੋਕਾਂ ਨੇ ਦਬੋਚ ਲਿਆ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਫੜੇ ਗਏ ਵਿਅਕਤੀ ਦਾ ਨਾਂ ਸੁਮਨ ਦੱਸਿਆ ਜਾ ਰਿਹਾ ਹੈ।

ਜ਼ਖਮੀ ਕੋਲ ਖੜ੍ਹੇ ਪੁਲਿਸ ਮੁਲਾਜ਼ਮਾਂ ਲਾਏ ਠਹਾਕੇ

ਜ਼ਖਮੀ ਹਾਲਤ ‘ਚ ਆਰੋਪੀ ਸੁਮਨ ਨੂੰ ਪੁਲਸ ਮੁਲਾਜ਼ਮ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਇਲਾਜ ਦੌਰਾਨ ਕੁਝ ਪੁਲਸ ਕਰਮਚਾਰੀ ਹੱਸਦੇ ਹੋਏ ਨਜ਼ਰ ਆ ਰਹੇ ਹਨ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਸੋਸ਼ਲ ਮੀਡੀਆ ‘ਤੇ ਲੋਕ ਉਠਾ ਰਹੇ ਹਨ ਸਵਾਲ

ਕੁਝ ਯੂਜ਼ਰਸ ਨੇ ਪੁਲਸ ਮੁਲਾਜ਼ਮਾਂ ਦੇ ਹਾਸੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਇੱਕ ਯੂਜ਼ਰ ਨੇ ਕਿਹਾ- ਪੁਲਿਸ ਵਾਲੇ ਇੰਨੇ ਖੁਸ਼ ਕਿਉਂ ਹਨ? ਇਸ ਲਈ ਇੱਕ ਹੋਰ ਯੂਜ਼ਰ ਨੇ ਲਿਖਿਆ- ਇਸ ਘਟਨਾ ‘ਤੇ ਸ਼ਰਮਿੰਦਾ ਹੋਣ ਦੀ ਬਜਾਏ ਉਹ ਹੱਸ ਰਹੇ ਹਨ। ਕੁਝ ਯੂਜ਼ਰਸ ਨੇ ਪੁਲਸ ਵਾਲਿਆਂ ਦੇ ਹਾਸੇ ਨੂੰ ਅਣਮਨੁੱਖੀ ਦੱਸਿਆ ਹੈ।

ਦੂਜੇ ਪਾਸੇ ਅਰਰੀਆ ਦੇ ਐੱਸਡੀਪੀਓ ਪੁਸ਼ਕਰ ਕੁਮਾਰ ਨੇ ਘਟਨਾ ਬਾਰੇ ਦੱਸਿਆ ਕਿ ਇਹ ਮਾਮਲਾ ਪਹਿਲਾਂ ਵਾਲੇ ਝਗੜੇ ਨਾਲ ਸਬੰਧਤ ਜਾਪਦਾ ਹੈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ। ਆਰੋਪੀ ਕੋਲੋਂ ਪਿਸਤੌਲ ਬਰਾਮਦ ਕਰ ਲਿਆ ਗਿਆ ਹੈ।

ਇਸ ਘਟਨਾ ਤੋਂ ਬਾਅਦ ਬਿਹਾਰ ਦੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਨਿਤੀਸ਼ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮਧੂਬਨੀ ਵਿੱਚ ਪੱਤਰਕਾਰ ਅਵਿਨਾਸ਼ ਝਾਅ ਦੀ ਹੱਤਿਆ ਤੋਂ ਬਾਅਦ ਹੁਣ ਅਰਰੀਆ ਵਿੱਚ ਇੱਕ ਹੋਰ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ ਗਈ ਹੈ, ਜੇਕਰ ਕੋਈ ਇਸ ਨੂੰ ਜੰਗਲ ਰਾਜ ਕਹੇਗਾ ਤਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਉਸ ਨੂੰ ਜੁਰਮਾਨਾ ਲਗਾ ਦੈਣਗੇ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ