Bigg Boss OTT : ਦਿਵਿਆ ਅਗਰਵਾਲ ਨੇ ਗ੍ਰੈਂਡ ਫ਼ਿਨਾਲੇ ‘ਚ ਜਿੱਤੀ ਟਰਾਫ਼ੀ, ਇਨਾਮ ‘ਚ ਮਿਲੇ 25 ਲੱਖ ਰੁਪਏ

0
2677

ਮੁੰਬਈ | ਰਿਐਲਿਟੀ ਸ਼ੋਅ Bigg Boss OTT ਦਾ ਸਫ਼ਰ ਖ਼ਤਮ ਹੋ ਗਿਆ ਹੈ। ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂ ਕਰ ਲਈ ਹੈ, ਇਸ ਦੇ ਨਾਲ ਹੀ ਉਨ੍ਹਾਂ ਨੂੰ ਇਨਾਮ ‘ਚ 25 ਲੱਖ ਰੁਪਏ ਵੀ ਦਿੱਤੇ ਗਏ। ਨਿਸ਼ਾਂਤ ਨੇ ਦੂਜਾ ਸਥਾਨ ਹਾਸਲ ਕੀਤਾ।

ਸ਼ੋਅ ਦੇ ਆਖ਼ਰੀ ਦੌਰ ‘ਚ ਦਿਵਿਆ ਅਗਰਵਾਲ, ਸ਼ਮਿਤਾ ਸ਼ੈੱਟੀ, ਰਾਕੇਸ਼ ਬਾਪਟ ਤੇ ਨਿਸ਼ਾਂਤ ਨੇ ਜਗ੍ਹਾ ਬਣਾਈ ਸੀ। ਸ਼ਨੀਵਾਰ ਨੂੰ ਹੋਏ ਗ੍ਰੈਂਡ ਫ਼ਿਨਾਲੇ ‘ਚ ਦਿਵਿਆ ਨੇ ਤਿੰਨਾਂ ਨੂੰ ਪਿੱਛੇ ਛੱਡਦਿਆਂ ਟਰਾਫ਼ੀ ਆਪਣੇ ਨਾਂ ਕੀਤੀ।

ਬਿੱਗ ਬੌਸ ਓਟੀਟੀ ਦੀ ਸ਼ੁਰੂਆਤ 8 ਅਗਸਤ ਨੂੰ ਹੋਈ ਸੀ, ਜਿਸ ਦੀ ਮੇਜ਼ਬਾਨੀ ਕਰਨ ਜੌਹਰ ਕਰ ਰਹੇ ਸੀ। ਉਹ ‘ਸੰਡੇ ਕਾ ਵਾਰ’ ‘ਚ ਹਰ ਹਫ਼ਤੇ ਰਾਤ ਨੂੰ 8 ਵਜੇ ਨਜ਼ਰ ਆਉਂਦੇ ਸੀ।

ਇਸ ਸ਼ੋਅ ‘ਚ ਰਾਕੇਸ਼ ਬਾਪਟ, ਜ਼ੀਸ਼ਾਨ ਖ਼ਾਨ, ਮਿਲਿੰਦ ਗਾਬਾ, ਨਿਸ਼ਾਂਤ ਭੱਟ, ਪ੍ਰਤੀਕ ਸਹਿਜਪਾਲ, ਕਰਨ ਨਾਥ, ਸ਼ਮਿਤਾ ਸ਼ੈੱਟੀ, ਉਰਫ਼ੀ ਜਾਵੇਦ, ਨੇਹਾ ਭਸੀਨ, ਮੂਸ ਜਟਾਣਾ, ਅਕਸ਼ਰਾ ਸਿੰਘ, ਦਿਵਿਆ ਅਗਰਵਾਲ ਤੇ ਰਿਧੀਮਾ ਪੰਡਿਤ ਸਮੇਤ ਕੁਲ 13 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।

ਇਸ ਸ਼ੋਅ ਦੇ ਆਖ਼ਰੀ ਦੌਰ ‘ਚ 5 ਪ੍ਰਤੀਯੋਗੀਆਂ ਨੇ ਆਪਣੀ ਜਗ੍ਹਾ ਬਣਾਈ, ਜਿਨ੍ਹਾਂ ‘ਚੋਂ ਪ੍ਰਤੀਕ ਸਹਿਜਪਾਲ 25 ਲੱਖ ਰੁਪਏ ਲੈ ਕੇ ਮੁਕਾਬਲੇ ‘ਚੋਂ ਬਾਹਰ ਨਿਕਲ ਗਏ ਸੀ, ਜਿਸ ਤੋਂ ਬਾਅਦ 4 ਪ੍ਰਤੀਯੋਗੀਆਂ ‘ਚ ਆਖ਼ਰੀ ਟੱਕਰ ਹੋਈ ਤੇ ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂ ਕੀਤੀ।