ਬਟਾਲਾ ਪੁਲਿਸ ਨੂੰ ਵੱਡੀ ਕਾਮਯਾਬੀ : 19 ਕੇਸਾਂ ‘ਚ ਲੋੜੀਂਦੇ 3 ਮੁਲਜ਼ਮ ਹ.ਥਿਆ.ਰਾਂ ਸਮੇਤ ਕੀਤੇ ਗ੍ਰਿਫਤਾਰ

0
939

ਗੁਰਦਾਸਪੁਰ/ਬਟਾਲਾ, 2 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬਟਾਲਾ ਅਧੀਨ ਪੈਂਦੇ ਥਾਣਾ ਕਾਦੀਆਂ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ 19 ਮਾਮਲਿਆਂ ਵਿਚ ਲੋੜੀਂਦੇ 3 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 32 ਬੋਰ ਦੇ 2 ਨਾਜਾਇਜ਼ ਪਿਸਟਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਫੜੇ ਗਏ 2 ਆਰੋਪੀਆਂ ਨੂੰ ਜੇਲ ਭੇਜ ਦਿੱਤਾ ਹੈ ਅਤੇ ਇਕ ਆਰੋਪੀ ਮੱਖਣ ਸਿੰਘ ਨੂੰ ਪੁੱਛਗਿੱਛ ਲਈ ਥਾਣੇ ਵਿਚ ਰੱਖਿਆ ਹੈ।

SHO ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਮੱਖਣ ਸਿੰਘ ਅਤੇ ਬੂਟਾ ਸਿੰਘ ਜੋ ਕਿ ਪਿੰਡ ਬੁੱਢਾ ਬਾਲਾ ਦੇ ਰਹਿਣ ਵਾਲੇ ਹਨ, ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਕਾਫੀ ਸਮੇਂ ਤੋਂ ਭਗੌੜਾ ਸੀ। ਪੁਲਿਸ ਦੀ ਗ੍ਰਿਫਤ ਤੋਂ ਫਰਾਰ ਸੀ। ਉਨ੍ਹਾਂ ਦੱਸਿਆ ਕਿ ਤੀਸਰਾ ਨੌਜਵਾਨ ਮਨਜਿੰਦਰ ਗੋਲੀ ਪਿੰਡ ਕਾਹਲਵਾਂ ਦਾ ਰਹਿਣ ਵਾਲਾ ਹੈ। ਉਸ ‘ਤੇ ਵੀ 2 ਕੇਸ ਦਰਜ ਹਨ।