CBI ਦੀ ਵੱਡੀ ਕਾਰਵਾਈ ! ਪੇਪਰ ਲੀਕ ਮਾਮਲੇ ‘ਚ ਮੋਹਾਲੀ ਦੇ ਗਿਆਨ ਜੋਤੀ ਇੰਸਟੀਚਿਊਟ ‘ਤੇ ਕੇਸ ਦਰਜ

0
81

ਚੰਡੀਗੜ੍ਹ/ਮੋਹਾਲੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। CBI ਨੇ ਹਰਿਆਣਾ ਦੇ ਇਕ ਉਮੀਦਵਾਰ ਤੇ ਪੰਜਾਬ ਦੇ ਪ੍ਰੀਖਿਆ ਕੇਂਦਰ ਖਿਲਾਫ਼ ਨਰਸਿੰਗ ਆਫਿਸਰ ਭਰਤੀ ਕੌਮਨ ਐਲਿਜੀਬਿਲਟੀ ਟੈਸਟ (NORCET) ‘ਚ ਧੋਖਾਧੜੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਨਰਸਿੰਗ ਅਧਿਕਾਰੀ ਪੋਸਟਾਂ ਦੀ ਭਰਤੀ ਲਈ ਪ੍ਰੀਖਿਆ ਸਰਬ ਭਾਰਤੀ ਆਯੁਰਵਿਗਿਆਨ ਸੰਸਥਾ (AIIMS) ਵੱਲੋਂ ਕਰਵਾਈ ਗਈ ਸੀ।

CBI ਨੇ ਡਾਕਟਰ ਨਵਲ ਕੇ ਵਿਕਰਮ, ਐਸੋਸੀਏਟ ਡੀਨ (ਪ੍ਰੀਖਿਆ), ਪ੍ਰੀਖਿਆ ਸੈਂਟਰ, ਏਮਜ਼, ਨਵੀਂ ਦਿੱਲੀ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਮੀਦਵਾਰ ਰਿਤੂ ਹਰਿਆਣਾ ਦੀ ਰਹਿਣ ਵਾਲੀ ਹੈ ਜਦਕਿ ਸੈਂਟਰ ਪੰਜਾਬ ‘ਚ ਗਿਆਨ ਜੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਹੈ।

ਸ਼ਿਕਾਇਤਕਰਤਾ ਅਨੁਸਾਰ 5 ਜੂਨ ਦੀ ਦੇਰ ਸ਼ਾਮ ਸ਼ਿਕਾਇਤ ‘ਚ ਨੱਥੀ ਕੁਝ ਟਵੀਟਸ ‘ਚ NORCET-4 ਦੀ ਪ੍ਰਸ਼ਨੋਤਰੀ ਦੇ ਲੀਕ ਹੋਣ ਦਾ ਦਾਅਵਾ ਕੀਤਾ ਗਿਆ, ਜੋ 3 ਜੂਨ ਨੂੰ ਸਵੇਰੇ ਦੀ ਸ਼ਿਫਟ ਵਿਚ ਲਈ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਆਈਪੀਸੀ ਦੀ ਧਾਰਾ 420 ਤੇ ਆਈਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰੀਖਿਆ ਏਮਜ਼ ਨਵੀਂ ਦਿੱਲੀ ਸਮੇਤ ਸਾਰੇ ਏਮਜ਼ ਤੇ ਦਿੱਲੀ ‘ਚ 4 ਕੇਂਦਰ ਸਰਕਾਰ ਦੇ ਹਸਪਤਾਲਾਂ ਤੇ ਦਸ਼ ਭਰ ਦੇ ਐੱਨਆਈਟੀਆਰਡੀ ਲਈ ਕਰਵਾਈ ਗਈ ਸੀ।