ਵੱਡੀ ਖਬਰ : ਦੀਪ ਸਿੱਧੂ ਨਾਲ ਹਾਦਸੇ ਮੌਕੇ ਉਸ ਰਾਤ ਨੂੰ ਕੀ-ਕੀ ਹੋਇਆ ਸੀ, ਸੁਣੋ ਗਰਲਫ੍ਰੈਂਡ ਰੀਨਾ ਰਾਏ ਤੋਂ ਹੈਰਾਨਜਨਕ ਖੁਲਾਸੇ

0
6228

ਚੰਡੀਗੜ੍ਹ | ਦੀਪ ਸਿੱਧੂ ਨਾਲ ਹਾਦਸੇ ਮੌਕੇ ਉਸ ਰਾਤ ਨੂੰ ਕੀ-ਕੀ ਹੋਇਆ ਸੀ, ਗਰਲਫ੍ਰੈਂਡ ਰੀਨਾ ਰਾਏ ਨੇ ਕੀਤੇ ਵੱਡੇ ਖੁਲਾਸੇ ਕਿਹਾ ਕਿ ਉਸਦੀ ਪਤਨੀ ਉਸਨੂੰ ਨਫਰਤ ਕਰਦੀ ਸੀ। 2011 ਵਿਚ ਦੋਵੇਂ ਵੱਖ ਹੋ ਗਏ ਸਨ। 2019 ਵਿਚ ਦੀਪ ‘ਤੇ ਕੇਸ ਦਰਜ ਹੋਇਆ ਸੀ, ਪਤਨੀ ਦੀਪ ਸਿੱਧੂ ਤੋਂ ਸਾਰੀ ਜਾਇਦਾਦ ਮੰਗ ਰਹੀ ਸੀ। ਕਾਰ ਵਿਚ ਬੈਠੀ ਦੀਪ ਸਿੱਧੂ ਦੀ ਗਰਲਫ੍ਰੈਂਡ ਨੇ ਕਿਹਾ ਕਿ ਮੈਨੂੰ ਨੀਂਦ ਆ ਗਈ ਸੀ ਤੇ ਮੈਂ ਕਾਰ ਵਿਚ ਸੌਂ ਗਈ ਸੀ ਕਿ ਹਾਦਸਾ ਵਾਪਰ ਗਿਆ। ਦੀਪ ਨੇ ਹਾਦਸੇ ਤੋਂ ਪਹਿਲਾਂ ਕਿਹਾ ਸੀ ਆਈ ਲਵ ਯੂ।

ਅਚਾਨਕ ਹਾਦਸਾ ਹੋਣ ‘ਤੇ ਮੈਨੂੰ ਲੱਗਾ ਜਿਵੇਂ ਗੱਡੀ ਨੂੰ ਅੱਗ ਲੱਗੀ ਗਈ ਹੋਵੇ। ਮੈਂ ਦੀਪ ਨੂੰ ਉਠਾਇਆ ਕਿ ਉੱਠ ਦੀਪ ਕੀ ਹੋ ਗਿਆ ਮੈਂ ਵਾਹਿਗੁਰੂ ਨੂੰ ਯਾਦ ਕੀਤਾ। ਖੂਨ ਨਾਲ ਲੱਥਮੱਥ ਦੀਪ ਨੂੰ ਵੇਖ ਹੈਰਾਨ ਰਹਿ ਗਈ, ਗੱਡੀ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹਾਦਸੇ ਤੋਂ ਬਾਅਦ ਦੀਪ ਨੂੰ ਕਾਰ ਵਿਚੋਂ ਕੱਢਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਮੈਂ ਮਨਦੀਪ ਨੂੰ ਐਕਸੀਡੈਂਟ ਬਾਰੇ ਦੱਸਿਆ ਪਰ ਉਹ ਨਹੀਂ ਆਈ। ਹਾਦਸੇ ਤੋਂ ਪਹਿਲਾਂ ਮੈਂ ਕਾਰ ਦੀ ਪਿਛਲੀ ਸੀਟ ‘ਤੇ ਸੌਂ ਗਈ ਸੀ। ਐਕਸੀਡੈਂਟ ਦੌਰਾਨ ਮੈਂ ਥੱਲੇ ਡਿੱਗੀ, ਮੈਨੂੰ ਲੱਗਾ ਕਿ ਗੱਡੀ ਪੁਲ ਤੋਂ ਥੱਲੇ ਨਾ ਡਿੱਗ ਜਾਵੇ। ਦੀਪ ਇੰਨਾ ਸਟਰਾਂਗ ਸੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ। ਗੱਡੀ ਨੂੰ ਕਿਸੇ ਨੇ ਭਿਆਨਕ ਟੱਕਰ ਮਾਰੀ।

ਵੇਖੋ ਵੀਡੀਓ