ਵੱਡੀ ਖਬਰ : ਸਿੱਖ ਗੁਰਦੁਆਰਾ ਐਕਟ ਸੋਧ ਬਿੱਲ 2023 ਨੂੰ ਮਨਜ਼ੂਰੀ

0
159

ਚੰਡੀਗੜ੍ਹ| ਗੁਰਬਾਣੀ ਐਕਟ ਨੂੰ ਲੈ ਕੇ ਛਿੜੇ ਵਿਵਾਦ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡਾ ਬਿਆਨ ਆਇਆ ਹੈ। ਪੰਜਾਬ ਵਿਧਾਨ ਸਭਾ ਵਿਚ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਮਨਜ਼ੂਰੀ ਮਿਲ ਗਈ ਹੈ।

ਇਸ ਐਕਟ ਅਨੁਸਾਰ ਗੁਰਬਾਣੀ ਵਿਚਾਲੇ ਕੋਈ ਐਡ ਨਹੀਂ ਚੱਲੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਦੁਆਰਾ ਸੋਧ ਐਕਟ 2023 ਅਨੁਸਾਰ ਗੁਰਬਾਣੀ ਤੋਂ 30 ਮਿਿੰਟ ਪਹਿਲਾਂ ਜਾਂ ਬਾਅਦ ਵਿਚ ਕੋਈ ਵੀ ਐ਼ਡ ਨਹੀਂ ਚੱਲੇਗੀ। ਗੁਰਬਾਣੀ ਪ੍ਰਸਾਰਣ ਐਕਟ ਅਨੁਸਾਰ ਲਾਈਵ ਪ੍ਰਸਾਰਣ ਦੌਰਾਨ ਕੋਈ ਕਲੌਜ਼ ਨਹੀਂ ਹੋਵੇਗਾ ਤੇ ਇਸ ਵਿਚਾਲੇ ਕੋਈ ਐਡ ਵੀ ਨਹੀਂ ਚੱਲੇਗੀ।

ਸੀਐਮ ਮਾਨ ਨੇ ਕਿਹਾ ਕਿ ਅਸੀਂ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਕਿਸੇ ਸਰਕਾਰੀ ਅਦਾਰੇ ਨੂੰ ਨਹੀਂ ਦੇ ਰਹੇ। ਇਸ ਦੇ ਪ੍ਰਸਾਰਣ ਸਮੇਂ ਕੋਈ ਵੀ ਐਡ ਨਹੀਂ ਦਿਖਾਈ ਜਾਵੇਗੀ। ਪ੍ਰਸਾਰਣ ਦੌਰਾਨ ਐਡ ਦਿਖਾਉਣ ਵਾਲੇ ’ਤੇ ਹੋਵੇਗੀ ਕਾਰਵਾਈ। ਇਸ ਵਿਚਾਲੇ ਸ਼੍ਰੋੇਮਣੀ ਅਕਾਲੀ ਦਲ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ।

ਦੂਜੇ ਪਾਸੇ ਉਲਟਵਾਰ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਿਹੜੀ ਗੱਲ ਨੂੰ ਲੈ ਕਿ ਵਿਰੋਧ ਕਰ ਰਿਹਾ ਹੈ ਮੈਨੂੰ ਇਹ ਗੱਲ ਸਪੱਸ਼ਟ ਕਰੇ