ਵੱਡੀ ਖਬਰ : ਪਾਸਟਰ ਅੰਕੁਰ ਨਰੂਲਾ ਦੇ ਘਰ ਤੇ ਟਿਕਾਣਿਆਂ ‘ਤੇ ਇਨਕਮ ਟੈਕਸ ਦੀ ਰੇਡ

0
590

ਜਲੰਧਰ | ਇਨਕਮ ਟੈਕਸ ਵਿਭਾਗ ਨੇ ਚਮਤਕਾਰੀ ਇਲਾਜ ਦਾ ਦਾਅਵਾ ਕਰਨ ਵਾਲੇ ਈਸਾਈ ਭਾਈਚਾਰੇ ਅਤੇ ਖੁਰਲਾ ਕਿੰਗਰਾ ਚਰਚ ਦੇ ਪਾਸਟਰ ਅੰਕੁਰ ਨਰੂਲਾ ਦੇ ਘਰ ਤੇ ਪੰਜਾਬ ਅਤੇ ਚੰਡੀਗੜ੍ਹ ‘ਚ ਕਰੀਬ ਇਕ ਦਰਜਨ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਜਲੰਧਰ ਦੇ ਖਾਂਬਰਾ ਸਮੇਤ ਫਿਲੌਰ ਕਪੂਰਥਲਾ ਤੇ ਚੰਡੀਗੜ੍ਹ ‘ਚ ਛਾਪੇਮਾਰੀ ਦੀ ਸੂਚਨਾ ਹੈ। ਕੇਂਦਰੀ ਬਲਾਂ ਦੇ ਨਾਲ ਇਨਕਮ ਟੈਕਸ ਦੀ ਟੀਮ ਮੰਗਲਵਾਰ ਸਵੇਰੇ ਉਸ ਦੇ ਘਰ ਪਹੁੰਚੀ। ਮਾਮਲਾ ਪੈਸਿਆਂ ਦੇ ਲੈਣ-ਦੇਣ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

इनकम टैक्स की रेड के दौरान बाहर तैनात केंद्रीय सुरक्षाबल का जवान।

ਟੀਮ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਨਜ਼ਰਬੰਦ ਕਰ ਲਿਆ ਹੈ। ਕਿਸੇ ਨੂੰ ਅੰਦਰ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਮੌਕੇ ਭਾਰੀ ਪੁਲਿਸ ਬਲ ਤਾਇਨਾਤ ਹੈ। ਇਸਾਈ ਧਰਮ ਦੇ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਇਨਕਮ ਟੈਕਸ ਦੀ ਟੀਮ ਨੇ ਪੰਜਾਬ ਦੀਆਂ ਮਸ਼ਹੂਰ ਚਰਚਾਂ ਅਤੇ ਪਾਸਟਰਾਂ ਦੇ ਘਰਾਂ ‘ਤੇ ਛਾਪਾ ਮਾਰਿਆ ਸੀ।

ਵੇਖੋ ਵੀਡੀਓ