ਆਇਨਸਟਾਇਨ ਦੀ ਮੰਦਬੁੱਧੀ ਬੱਚੇ ਤੋਂ ਮਹਾਨ ਵਿਗਿਆਨੀ ਬਨਣ ਦੀ ਕਹਾਣੀ

0
445

ਜਲੰਧਰ. ਅੱਜ 14 ਮਾਰਚ ਦੇ ਦਿਨ ਦੁਨੀਆਂ ਦੇ 2 ਸਭ ਤੋਂ ਮਸ਼ਹੂਰ ਵਿਗਿਆਨੀਆਂ ‘ਚੋਂ ਇਕ ਦਾ ਜਨਮ ਹੋਇਆ ਤੇ ਦੂਸਰੇ ਦੀ ਮੌਤ ਹੋਈ ਸੀ। 14 ਮਾਰਚ 1879 ਨੂੰ ਐਲਬਰਟ ਆਇਨਸਟਾਇਨ ਦਾ ਜਨਮ ਹੋਇਆ ਸੀ। ਆਇਨਸਟਾਇਨ ਦੀ ਲੋਕ ਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਸਾਇੰਸ ‘ਚ ਦਿਲਚਸਪੀ ਰੱਖਣ ਵਾਲੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਉਹਨਾਂ ਬਾਰੇ ਸਾਰੀ ਜਾਣਕਾਰੀ ਰੱਖਦੇ ਹਨ। ਉੱਥੇ ਹੀ ਦੂਜੇ ਪਾਸੇ ਆਇਨਸਟਾਇਨ ਤੋਂ ਇਲਾਵਾ ਮਾਡਰਨ ਸਮੇਂ ‘ਚ ਮਸ਼ਹੂਰ ਸਟੀਫ਼ਨ ਹਾਕਿੰਗ ਦਾ ਅੱਜ ਦੇ ਹੀ ਦਿਨ ਦੇਹਾਂਤ ਹੋਇਆ ਸੀ। ਇਸ ‘ਚ ਇਕ ਇਤਫ਼ਾਕ ਹੋਰ ਮਿਲਦਾ ਹੈ ਕਿ ਇਹਨਾਂ ਦੋਹਾਂ ਵਿਗਿਆਨੀਆਂ ਦੀ ਮੌਤ 76 ਸਾਲ ਦੀ ਉਮਰ ‘ਚ ਹੋਈ ਸੀ।

ਐਲਬਰਟ ਆਇਨਸਟਾਇਨ ਦਾ ਜਨਮ 14 ਮਾਰਚ, 1879 ਨੂੰ ਜਰਮਨੀ ਦੇ ਯੂਲਮ ਸ਼ਹਿਰ ‘ਚ ਹੋਇਆ ਸੀ, ਉਹਨਾਂ ਦੇ ਪਿਤਾ ਦਾ ਨਾਂ ਹਰਮੈਨ ਆਇਨਸਟਾਇਨ ਤੇ ਮਾਤਾ ਦਾ ਨਾਂ ਪੌਲਾਇਨ ਆਇਨਸਟਾਇਨ ਸੀ, ਜਦੋ ਆਇਨਸਟਾਇਨ ਦਾ ਜਨਮ ਹੋਇਆ ਸੀ ਤਾਂ ਉਹਨਾਂ ਦਾ ਸਿਰ ਸਰੀਰ ਦੇ ਹਿਸਾਬ ਤੋਂ ਕਾਫ਼ੀ ਵੱਡਾ ਸੀ। ਆਇਨਸਟਾਇਨ ਆਪਣੇ ਹਾਣ ਦੇ ਬੱਚਿਆਂ ਤੋਂ ਥੋੜੇ ਵੱਖਰੇ ਸਨ ਤੇ ਸ਼ਰਾਰਤਾਂ ਵਾਲੇ ਪਾਸੇ ਧਿਆਨ ਨਹੀਂ ਸੀ ਦਿੰਦੇ। ਉਹ ਸ਼ਾਂਤ ਰਹਿਣ ਵਾਲੇ ਸੀ। ਅਕਸਰ ਬੱਚੇ 3-4 ਸਾਲ ਦੀ ਉਮਰ ਤਕ ਬੋਲਣ ਲੱਗ ਪੈਂਦੇ ਹਨ ਪਰ ਆਇਨਸਟਾਇਨ ਨੇ 9 ਸਾਲ ਦੀ ਉਮਰ ਤਕ ਚੰਗੀ ਤਰਾਂ ਬੋਲਣਾ ਸ਼ੁਰੂ ਨਹੀਂ ਸੀ ਕੀਤਾ। ਜਿਸ ਕਰਕੇ ਉਹਨਾਂ ਦੇ ਮਾਪੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਪਰੇਸ਼ਾਨ ਰਹਿਣ ਲੱਗ ਪਏ ਸਨ। ਨਾ ਬੋਲਣ ਕਾਰਨ ਆਇਨਸਟਾਇਨ ਨੇ ਸਕੂਲ ਜਾਣਾ ਵੀ ਲੇਟ ਹੀ ਸ਼ੁਰੂ ਕੀਤਾ।

ਆਇਨਸਟਾਇਨ ਨੂੰ ਸਕੂਲ ਜੇਲ ਜਾਪਦਾ ਸੀ। ਆਇਨਸਟਾਇਨ ਜਾ ਮੰਨਣਾ ਹੈ ਕਿ ਸਕੂਲ ਇਕ ਜੇਲ ਵਾਂਗ ਹੈ। ਜਿੱਥੇ ਕੋਈ ਵੀ ਆਜ਼ਾਦੀ ਨਹੀਂ ਹੁੰਦੀ। ਇਸ ਸੋਚ ਪਿੱਛੇ ਇਕ ਕਾਰਨ ਸੀ, ਕਿਉਂਕਿ ਉਹ ਆਪਣੇ ਅਧਿਆਪਕਾਂ ਦਾ ਕਹਿਣਾ ਨਹੀਂ ਸੀ ਮੰਨਦੇ। ਜਿਸ ਕਰਕੇ ਅਧਿਆਪਕਾਂ ਨੇ ਆਇਨਸਟਾਇਨ ਨੂੰ ਮੰਦਬੁੱਧੀ ਕਹਿਣਾ ਸ਼ੁਰੂ ਕਰ ਦਿੱਤਾ। ਵਾਰ-ਵਾਰ ਇਹ ਸ਼ਬਦ ਸੁਣਨ ਤੋਂ ਬਾਅਦ ਆਇਨਸਟਾਇਨ ਨੂੰ ਇਹ ਲੱਗਣ ਲੱਗ ਪਿਆ ਕਿ ਉਸ ਦਾ ਦਿਮਾਗ ਅਜੇ ਵਿਕਸਿਤ ਨਹੀਂ ਹੋਇਆ।

ਇਕ ਵਾਰ ਉਸ ਨੇ ਆਪਣੇ ਅਧਿਆਪਕਾਂ ਤੋਂ ਪੁੱਛਿਆ ਕਿ ਦਿਮਾਗ ਕਿਸ ਤਰਾਂ ਵਿਕਸਿਤ ਹੁੰਦਾ ਹੈ ਤਾਂ ਅਧਿਆਪਕ ਨੇ ਕਿਹਾ ਸੀ ਪ੍ਰੈਕਟਿਸ ਹੀ ਸਫ਼ਲਤਾ ਦਾ ਇਕੋ-ਇਕ ਤਰੀਕਾ ਹੈ। ਇਸ ਗੱਲ ਨੂੰ ਦਿਲ ‘ਚ ਵਸਾ ਕੇ ਆਇਨਸਟਾਇਨ ਨੇ ਮੈਥ ਤੇ ਫਿਜ਼ੀਕਸ ‘ਚ ਮਹਾਰਥ ਹਾਸਲ ਕਰ ਲਈ। ਜਿਸ ਤੋਂ ਬਾਅਦ ਉਸ ਦੇ ਖੋਜ ਕਾਰਜਾਂ ਦੀ ਲੜੀ ਲੱਗ ਗਈ ਤੇ ਉਹ ਮਹਾਨ ਵਿਗਿਆਨੀ ਬਣ ਗਏ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।