ਵੱਡੀ ਖਬਰ : ਫਿਰੋਜ਼ਪੁਰ ‘ਚ CM ਮਾਨ ਦੇ ਨਿਰਦੇਸ਼ਾਂ ‘ਤੇ ਛੁੱਟੀ ਦੇ ਦਿਨ ਵੀ ਬਣੇਗੀ ਰਜਿਸਟਰੀ, 15 ਮਈ ਤੱਕ ਸਟਾਂਪ ਡਿਊਟੀ ‘ਚ ਛੋਟ

0
1974

ਫਿਰੋਜ਼ਪੁਰ | CM ਮਾਨ ਦੇ ਹੁਕਮਾਂ ‘ਤੇ ਅੱਜ ਸ਼ਨੀਵਾਰ ਦੇ ਦਿਨ ਵੀ ਰਜਿਸਟਰੀਆਂ ਬਣਾਈਆਂ ਜਾ ਰਹੀਆਂ ਹਨ। ਕੱਲ੍ਹ ਐਤਵਾਰ ਨੂੰ ਵੀ ਬਣਾਈਆਂ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਛੁੱਟੀ ਦੇ ਦਿਨ ਵਿਚ ਤਹਿਸੀਲ ਵਿਚ ਕੰਮ ਜਾਰੀ ਹੈ। ਸਟਾਂਪ ਡਿਊਟੀ ਵਿਚ ਸਵਾ 2 ਫੀਸਦੀ ਦੀ ਛੋਟ ਵੀ ਮਿਲ ਰਹੀ ਹੈ।

ਅੱਜ ਵੱਡੀ ਗਿਣਤੀ ਵਿਚ ਲੋਕ ਰਜਿਸਟਰੀ ਕਰਵਾਉਣ ਤਹਿਸੀਲ ਪਹੁੰਚੇ। 15 ਮਈ ਤੱਕ ਰਜਿਟਰੀਆਂ ਵਿਚ ਸਵਾ 2 ਫੀਸਦੀ ਤੱਕ ਸਟਾਂਪ ਡਿਊਟੀ ਵਿਚ ਛੋਟ ਮਿਲੇਗੀ। ਇਸ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਲੋਕ ਰਜਿਸਟਰੀਆਂ ਕਰਵਾਉਣ ਲਈ ਰਜਿਸਟਰਾਰ ਦੇ ਦਫਤਰ ਪਹੁੰਚ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਇਕ ਪੱਤਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ ਤਹਿਸੀਲ ਤੇ ਸਬ-ਤਹਿਸੀਲ ਦਫਤਰ ਖੋਲ੍ਹੇ ਜਾਣ। ਇਨ੍ਹਾਂ ਦਫਤਰਾਂ ਵਿਚ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।