ਕੈਨੇਡਾ | ਇਸ ਸਮੇਂ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿਸ ‘ਚ ਭਾਰਤੀਆਂ ਨੂੰ ਸਭ ਤੋਂ ਵੱਡਾ ਝਟਕਾ ਲਗਾ ਹੈ। ਕੈਨੇਡਾ ਸਰਕਾਰ ਨੇ ਵਿਦੇਸ਼ੀਆਂ ਲਈ ਪ੍ਰਾਪਰਟੀ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਘਰਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਸਥਾਨਕ ਲੋਕਾਂ ਨੂੰ ਜ਼ਿਆਦਾ ਘਰ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਕੈਨੇਡਾ ‘ਚ ਰੈਸੀਡੇਂਸ਼ੀਅਲ ਪ੍ਰਾਪਰਟੀ ਖਰੀਦ ਵਾਲੇ ਵਿਦੇਸ਼ੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹ ਰੋਕ ਐਤਵਾਰ ( 1 ਜਨਵਰੀ) ਤੋਂ ਲਾਗੂ ਹੋ ਗਈ ਹੈ।
ਕੈਨੇਡਾ ਸਰਕਾਰ ਨੇ ਇਹ ਸਾਫ ਵੀ ਕੀਤਾ ਹੈ ਕਿ ਇਹ ਰੋਕ ਸਿਰਫ ਸ਼ਹਿਰੀ ਘਰਾਂ ‘ਤੇ ਲਾਗੂ ਹੋਵੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟੀਨ ਟੂਰਾਡੋ ਨੇ 2021 ਦੀਆਂ ਚੋਣਾਂ ਦੇ ਅਭਿਆਨ ਦੌਰਾਨ ਸਥਾਨਕ ਲੋਕਾਂ ਦੀ ਸੁਵਿਧਾ ਲਈ ਪ੍ਰਾਪਰਟੀ ਨੂੰ ਲੈ ਕੇ ਪ੍ਰਸਤਾਵ ਰੱਖਿਆ ਸੀ। ਕੈਨੇਡਾ ‘ਚ ਵਧਦੀ ਕੀਮਤਾਂ ਦੀ ਵਜ੍ਹਾ ਨਾਲ ਕਈ ਲੋਕਾਂ ਦੀ ਪਹੁੰਚ ਤੋਂ ਘਰ ਖਰੀਦਣਾ ਬਾਹਰ ਹੋ ਗਿਆ ਹੈ। ਸਥਾਨਕ ਲੋਕਾਂ ਨੂੰ ਵਧ ਘਰ ਉਪਲਬਧ ਕਰਵਾਉਣ ਦੇ ਮਕਸਦ ਨਾਲ ਰੈਸੀਡੇਂਸ਼ੀਅਲ ਪ੍ਰਾਪਰਟੀ ਖਰੀਦਣ ਵਾਲੇ ਵਿਦੇਸ਼ੀ ਲੋਕਾਂ ‘ਤੇ ਰੋਕ ਲਗਾ ਦਿੱਤੀ ਹੈ।
ਕੈਨੇਡਾ ‘ਚ ਘਰ ਖਰੀਦਣ ਵਾਲਿਆਂ ਦੀ ਮੰਗ ਕਾਫੀ ਵੱਧ ਹੈ। ਮੁਨਾਫਾਖੋਰ ਵੀ ਪ੍ਰਾਪਰਟੀ ਦੀ ਖਰੀਦੋ-ਫਰੋਕ ‘ਚ ਲਗੇ ਹਨ। ਕੈਨੇਡਾ ‘ਚ ਘਰ ਵੀ ਵਿਦੇਸ਼ੀ ਨਿਵੇਸ਼ਕਾਂ ਨੂੰ ਕਾਫੀ ਆਕਰਸ਼ਿਤ ਕਰ ਰਹੇ ਹਨ। ਖਾਲੀ ਪਏ ਘਰ ਆਸਮਾਨ ਛੂਹਦੀਆਂ ਕੀਮਤਾਂ ਵੀ ਵਾਸਤਵਿਕ ਸਮੱਸਿਆ ਦਾ ਕਾਰਨ ਹਨ। ਸਰਕਾਰ ਨੇ ਸਾਫ ਕੀਤਾ ਹੈ ਕਿ ਘਰ ਲੋਕਾਂ ਲਈ ਹੈ, ਨਿਵੇਸ਼ਕਾਂ ਲਈ ਨਹੀਂ।











































