ਵੱਡੀ ਖਬਰ : ਅੰਮ੍ਰਿਤਸਰ ‘ਚ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ, ਦਹਿਸ਼ਤ ਦਾ ਮਾਹੌਲ

0
586

ਅੰਮ੍ਰਿਤਸਰ | ਅੰਮ੍ਰਿਤਸਰ ‘ਚ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਗੈਂਗਸਟਰ ਜਰਨੈਲ ਸਿੰਘ ਦੀ ਹੱਤਿਆ ਕੀਤੀ ਗਈ ਹੈ। 4 ਨਕਾਬਪੋਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। 15 ਮਿੰਟ ਤਕ ਗੋਲੀਆਂ ਚਲੀਆਂ। 20 ਤੋਂ ਵੱਧ ਰਾਊਂਡ ਫਾਇਰ ਹੋਏ।

12-year-old student bludgeoned to death, two classmates apprehended | Delhi  News, The Indian Express

ਦੱਸ ਦਈਏ ਕਿ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਵਿਚ ਅੱਜ ਇਕ ਨਾਮੀ ਗੈਂਗਸਟਰ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਗੈਂਗਸਟਰ ਦਾ ਨਾਂ ਜਰਨੈਲ ਸਿੰਘ ਹੈ, ਜਿਸ ਨੂੰ ਗੋਲੀਆਂ ਮਾਰੀਆਂ ਗਈਆਂ। ਗੈਂਗਸਟਰ ਜਰਨੈਲ ਸਿੰਘ ਦਾ ਸਬੰਧ ਗੋਪੀ ਘਨਸ਼ਿਆਮਪੁਰੀਆ ਗੈਂਗ ਨਾਲ ਦੱਸਿਆ ਜਾਂਦਾ ਹੈ।