ਲੁਧਿਆਣਾ ਤੋਂ ਵੱਡੀ ਖਬਰ : ਭਾਜਪਾ ਆਗੂ ‘ਤੇ ਜਾਨਲੇਵਾ ਹਮਲਾ

0
537

ਲੁਧਿਆਣਾ| ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੇ ਚਲਦੇ ਹਵਨ ਦੌਰਾਨ ਭਾਜਪਾ ਦੇ ਇਕ ਆਗੂ ਤੇ ਉਸਦੇ ਪਰਿਵਾਰ ਉਤੇ ਜਾਨਲੇਵਾ ਹਮਲਾ ਹੋਇਆ ਹੈ। ਹਮਲੇ ਨੂੰ ਪੁਰਾਣੀ ਰੰਜਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਲੁਧਿਆਣਾ ਦੇ ਆਰੀਆ ਨਗਰ ਵਿਚ ਪ੍ਰਧਾਨਗੀ ਨੂੰ ਲੈ ਕੇ ਇਹ ਹਮਲਾ ਹੋਇਆ ਹੈ। ਇਸ ਹਮਲੇ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਨਾਲ ਹੰਗਾਮਾ ਮਚ ਗਿਆ ਹੈ। ਸੀਸੀਟੀਵੀ ਵਿਚ ਸ਼ਰੇਆਮ ਡਾਂਗਾਂ ਤੇ ਤਲਵਾਰਾਂ ਚੱਲ ਰਹੀਆਂ ਹਨ। ਇਹ ਹਮਲਾ ਮੰਦਰ ਵਿਚ ਚੱਲ ਰਹੇ ਹਵਨ ਦੌਰਾਨ ਹੋਇਆ ਹੈ।

ਮੰਦਰ ਵਿਚ ਮਹਾਸ਼ਾ ਬਰਾਦਰੀ ਨੂੰ ਆਉਣ ਤੋਂ ਰੋਕਣਾ ਵੀ ਇਸ ਹਮਲੇ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ। ਫਿਲਹਾਲ ਜਾਂਚ ਚੱਲ ਰਹੀ ਹੈ।