ਅੰਮ੍ਰਿਤਸਰ, 22 ਨਵੰਬਰ | ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਵਿਆਹ ਵਾਲੇ ਘਰ ਵਿਚੋਂ ਪਿਸਤੌਲ ਦੀ ਨੋਕ ‘ਤੇ 10 ਲੱਖ ਰੁਪਏ ਲੁਟੇਰੇ ਲੁੱਟ ਕੇ ਲੈ ਗਏ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਸਾਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਸਥਾਨਕ ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਅਜਾਇਬਵਾਲੀ ਵਿਖੇ ਲੜਕੀ ਦੇ ਵਿਆਹ ਵਾਲੇ ਘਰ ਦੇਰ ਰਾਤ ਦਾਖਲ ਹੋ ਕੇ ਪਿਸਤੌਲ ਦੀ ਨੋਕ ਉਤੇ 6 ਤੋਲੇ ਸੋਨਾ ਤੇ 5 ਲੱਖ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਤੇ ਸੁਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਅਜਾਇਬਵਾਲੀ ਵੱਲੋਂ ਆਪਣੀ ਬੇਟੀ ਕੋਮਲਪ੍ਰੀਤ ਕੌਰ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆ ਸਨ, ਜਿਸ ਦਾ ਵਿਆਹ 26 ਨਵੰਬਰ ਨੂੰ ਹੋਣਾ ਹੈ ਤੇ ਬੀਤੀ ਰਾਤ ਇਕ ਵਿਅਕਤੀ ਵੱਲੋਂ ਕਰੀਬ ਇਕ ਵਜੇ ਪਿਸਤੌਲ ਦੀ ਨੋਕ ਉਤੇ ਦਾਖਲ ਹੋ ਕੇ ਘਰ ਵਿਚੋਂ 6 ਤੋਲੇ ਸੋਨਾ, ਵਿਆਹ ਸਮਾਗਮ ਲਈ ਘਰ ਵਾਲਿਆਂ ਵੱਲੋਂ 5 ਲੱਖ ਰੁਪਏ ਰੱਖੇ ਗਏ ਸਨ ਜੋ ਸੋਨੇ ਸਮੇਤ ਚੋਰੀ ਕਰਕੇ ਲੈ ਗਿਆ। ਬਾਹਰ ਜਾਂਦੇ ਸਮੇਂ ਉਕਤ ਵਿਅਕਤੀ ਸੀਸੀਟੀਵੀ ਵਿਚ ਕੈਦ ਹੋ ਗਿਆ।
ਦੱਸਣਯੋਗ ਹੈ ਕਿ ਜਿਸ ਕਮਰੇ ਅੰਦਰ ਵਿਆਹ ਵਾਲੀ ਲੜਕੀ ਕੋਮਲਪ੍ਰੀਤ ਕੌਰ ਤੇ ਉਸ ਦੀ ਸਹੇਲੀ ਜੋ ਇਕ ਕਮਰੇ ਵਿਚ ਸੁੱਤੀਆਂ ਪਈਆਂ ਸਨ ਤੇ ਲੁਟੇਰੇ ਵੱਲੋਂ ਸਹੇਲੀ ਨੂੰ ਪਿਸਤੌਲ ਵਿਖਾ ਕੇ ਲੁੱਟ ਕੀਤੀ ਗਈ। ਉਪਰੰਤ ਲੜਕੀਆਂ ਵੱਲੋਂ ਚੋਰ ਦੇ ਜਾਣ ਉਤੇ ਸਾਰੇ ਘਰ ਵਾਲਿਆਂ ਨੂੰ ਜਗਾਇਆ ਗਿਆ ਅਤੇ ਰੌਲਾ ਪਾਇਆ ਕਿ ਲੁਟੇਰੇ ਸਾਡੇ ਘਰ ਦਾਖਲ ਹੋ ਕੇ ਸਾਡਾ ਸਾਰਾ ਗਹਿਣਾ ਤੇ ਪੈਸਾ ਲੁੱਟ ਕੇ ਲੈ ਗਏ ਹਨ। ਇਸ ਤੋਂ ਬਾਅਦ ਘਰ ਵਾਲਿਆਂ ਵੱਲੋਂ ਥਾਣਾ ਕੱਥੂਨੰਗਲ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ। ਪੀੜਤ ਪਰਿਵਾਰ ਦੇ ਕਹਿਣ ਮੁਤਾਬਕ ਤਿੰਨ ਤੋਂ ਚਾਰ ਲੱਖ ਰੁਪਏ ਦੀ ਚੋਰੀ ਹੋਈ ਹੈ ਰਾਤ ਦੇ ਸਮੇਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਅਸੀਂ ਸਾਹਮਣੇ ਘਰ ਦੇ ਸੀਸੀਟੀਵੀ ਕੈਮਰੇ ਵਿਚ ਚੈੱਕ ਕੀਤਾ ਹੈ, ਉਸ ਵਿਚ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ, ਜਿਸ ਦੀ ਪੁਲਿਸ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ।