ਵੱਡੀ ਖਬਰ : ਬਟਾਲਾ ‘ਚ ਗੈਂਗਸਟਰ ਬਬਲੂ ਅਤੇ ਪੁਲਸ ਵਿਚਾਲੇ ਫਾਇਰਿੰਗ ਜਾਰੀ

0
791

ਬਟਾਲਾ (ਗੁਰਦਾਸਪੁਰ)| ਪਿੰਡ ਕੋਟਲਾ ਬੋਜਾ ਸਿੰਘ ਵਿਚ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਮੁਕਾਬਲਾ ਜਾਰੀ। ਪੁਲਸ ਨੇ ਬਬਲੂ ਨਾਮ ਦੇ ਗੈਂਗਸਟਰ ਅਤੇ ਉਸ ਦੇ ਸਾਥੀਆਂ ਨੂੰ ਫੜਣ ਲਈ ਪਿੰਡ ਨੂੰ ਚਾਰੇ ਪਾਸਿਉਂ ਘੇਰਾ ਪਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਇਕ ਘਰ ਦੇ ਨਾਲ ਕਮਾਦ ਵਿਚ ਲੁਕੇ ਹੋਏ ਹਨ। ਬਟਾਲਾ ਦੇ ਪਿੰਡ ਕੋਟਲਾ ਬੋਜਾ ਸਿੰਘ ਵਿਚ ਮੁਕਾਬਲਾ ਪਿਛਲੇ 2 ਘੰਟਿਆਂ ਤੋਂ ਮੁਕਾਬਲਾ ਵੀ ਜਾਰੀ ਹੈ। ਪੁਲਸ ਵਲੋਂ ਨੇੜੇ ਦੇ ਪਿੰਡਾਂ ਨੂੰ ਵੀ ਘੇਰ ਲਿਆ ਗਿਆ ਹੈ। ਪੁਲਸ ਨੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਆਖਿਆ ਸੀ ਪਰ ਉਨ੍ਹਾਂ ਨੇ ਅੱਗੇ ਤੋਂ ਫਾਇਰਿੰਗ ਕਰ ਦਿੱਤੀ।

ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾ ਰਹੀ ਹੈ। ਗੈਂਗਸਟਰ ਦਾ ਨਾਮ ਬਬਲੂ ਦੱਸਿਆ ਜਾ ਰਿਹਾ ਹੈ। ਉਸ ਨਾਲ ਉਸ ਦੇ ਕੁਝ ਹੋਰ ਸਾਥੀ ਹੋਣ ਦਾ ਵੀ ਸ਼ੱਕ ਹਨ। ਇਸ ਮੌਕੇ ਵੱਡੀ ਗਿਣਤੀ ਪੁਲਿਸ ਫੋਰਸ ਮੌਕੇ ਉਤੇ ਪਹੁੰਚ ਗਈ ਹੈ। ।ਇਸ ਦੇ ਜਵਾਬ ਵਿਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਹੈ।