ਵੱਡੀ ਖਬਰ : ਫਰੀਦਕੋਟ ‘ਚ ਚਾਹ ਬਣਾਉਣ ਸਮੇਂ ਫਟਿਆ ਸਿਲੰਡਰ; ਉਡੀ ਛੱਤ, ਹਾਦਸੇ ‘ਚ ਮਾਂ-ਪੁੱਤ ਝੁਲਸੇ

0
1946

ਫਰੀਦਕੋਟ, 24 ਅਕਤੂਬਰ | ਫਰੀਦਕੋਟ ‘ਚ ਚਾਹ ਬਣਾਉਣ ਸਮੇਂ ਸਿਲੰਡਰ ਫਟ ਗਿਆ। ਇਸ ਹਾਦਸੇ ‘ਚ ਮਾਂ-ਪੁੱਤ ਗੰਭੀਰ ਜ਼ਖਮੀ ਹੋੋ ਗਏ। ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਸਿਲੰਡਰ ਫਟਣ ਕਾਰਨ ਮਕਾਨ ਦੀ ਛੱਤ ਉਡ ਗਈ ਤੇ ਅੱਗ ਹੀ ਅੱਗ ਫੈਲ ਗਈ। ਆਲੇ-ਦੁਆਲੇ ਦੇ ਘਰਾਂ ਦੇ ਲੋਕ ਦਹਿਸ਼ਤ ਵਿਚ ਆ ਗਏ ਤੇ ਧਮਾਕੇ ਦੀ ਆਵਾਜ਼ ਸੁਣ ਕੇ ਘਰੋਂ ਬਾਹਰ ਨਿਕਲ ਗਏ।

ਸਿਲੰਡਰ ਫਟਣ ਨਾਲ ਘਰ ਦਾ ਕਾਫੀ ਸਾਮਾਨ ਵੀ ਸੜ ਗਿਆ। ਮਕਾਨ ਦੀਆਂ ਕੰਧਾਂ ਵਿਚ ਤਰੇੜਾਂ ਵੀ ਆ ਗਈਆਂ। ਬਾਕੀ ਪਰਿਵਾਰ ਦੇ ਜੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਧਮਾਕੇ ਤੋਂ ਬਾਅਦ ਚੀਕ-ਚਿਹਾੜਾ ਪੈ ਗਿਆ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ।

ਫਰੀਦਕੋਟ ਦੇ ਪਿੰਡ ਕਾਸਿਮ ਭੱਟੀ ਵਿਖੇ ਇਕ ਘਰ ‘ਚ ਗੈਸ ਸਿਲੰਡਰ ਫੱਟਿਆ ਹੈ। ਦਰਅਸਲ ਜਦੋਂ ਇਹ ਚਾਹ ਬਣਾ ਰਹੇ ਸਨ ਤਾਂ ਅਚਾਨਕ ਗੈਸ ਸਿਲੰਡਰ ਫੱਟ ਗਿਆ। ਸਿਲੰਡਰ ਫੱਟਣ ਨਾਲ ਇੰਨਾ ਜ਼ਬਰਦਸਤ ਧਮਾਕਾ ਹੋਇਆ ਕਿ ਘਰ ਦੀ ਛੱਤ ਤੱਕ ਉੱਡ ਗਈ। ਘਰ ਦੀ ਛੱਤ ਉੱਡਣ ਨਾਲ ਸਾਰਾ ਸਾਮਾਨ ਖਰਾਬ ਹੋ ਗਿਆ।