ਵੱਡੀ ਖਬਰ : ਪੁਲ ‘ਤੇ ਗੁਬਾਰੇ ਭਰਦਿਆਂ ਸਿਲੰਡਰ ਬਲਾਸਟ, ਪਿਓ-ਪੁੱਤ ਦੀਆਂ ਲੱਤਾਂ-ਬਾਹਾਂ ਧਮਾਕੇ ਨਾਲ ਹੋਈਆਂ ਵੱਖ, ਹਾਲਤ ਸੀਰੀਅਸ

0
1758


ਸੰਗਰੂਰ | ਇਥੇ ਇਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ। ਸੰਗਰੂਰ ਤੋਂ ਧੂਰੀ ਨੂੰ ਜਾਣ ਵਾਲੇ ਫਲਾਈਓਵਰ ‘ਤੇ ਗੁਬਾਰੇ ਭਰਨ ਵਾਲਾ ਸਿਲੰਡਰ ਫਟਣ ਕਾਰਨ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਗੁਬਾਰੇ ਵੇਚਣ ਵਾਲਾ ਪਿਤਾ ਅਤੇ 9ਵੀਂ ਜਮਾਤ ਵਿਚ ਪੜ੍ਹਦਾ ਉਸ ਦਾ ਬੱਚਾ ਭਿਆਨਕ ਧਮਾਕੇ ਵਿਚ ਆਪਣੀਆਂ ਦੋਵੇਂ ਲੱਤਾਂ ਗੁਆ ਬੈਠਾ।

ਧਮਾਕੇ ‘ਚ ਦੋਵੇਂ ਪਿਓ-ਪੁੱਤ ਦੀਆਂ ਲੱਤਾਂ ਕੱਟੀਆਂ ਗਈਆਂ ਅਤੇ ਹੱਥਾਂ ਅਤੇ ਚਿਹਰੇ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪਰਿਵਾਰ ਲਈ ਗੁਬਾਰੇ ਲੈਣ ਆਏ ਇਕ ਪੁਲਿਸ ਮੁਲਾਜ਼ਮ ਦੇ ਵੀ ਹੱਥਾਂ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ। ਸੰਗਰੂਰ ਦੇ ਹਸਪਤਾਲ ਨੇ ਗੁਬਾਰੇ ਵੇਚਣ ਵਾਲੇ ਦੋਵੇਂ ਪਿਓ-ਪੁੱਤ, ਜਿਨ੍ਹਾਂ ਦੀਆਂ ਦੋਵੇਂ ਲੱਤਾਂ ਕੱਟੀਆਂ ਹੋਈਆਂ ਸਨ, ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ।

ਮੰਜ਼ਿਰ ਦੇਖ ਕੇ ਲੋਕਾਂ ਦੇ ਰੌਂਗਟੇ ਖੜ੍ਹੇ ਹੋ ਗਏ। ਚਾਰੋਂ ਪਾਸੇ ਖੂਨ ਹੀ ਖੂਨ ਖਿੱਲਰਿਆ ਸੀ। ਧਮਾਕੇ ਦੀ ਆਵਾਜ਼ ਨਾਲ ਸਾਰੇ ਸਹਿਮ ਗਏ। ਚੀਕ-ਚਿਹਾੜਾ ਵੇਖ ਕੇ ਸਾਰੇ ਇਕਦਮ ਹੈਰਾਨ ਰਹਿ ਗਏ ਤੇ ਤੁਰੰਤ ਹਸਪਤਾਲ ਲਿਜਾਇਆ ਗਿਆ।

ਵੇਖੋ ਵੀਡੀਓ