ਅੰਮ੍ਰਿਤਸਰ | ਇਥੇ ਨਸ਼ੇ ‘ਚ ਧੁੱਤ ਲੋਕਾਂ ਨੇ ਲੇਡੀ SHO ਤੇ ਹਮਲਾ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਪੁਲਿਸ ਨੇ ਬੀਤੀ ਰਾਤ ਪਿੰਡ ਮੂਧਲ ਵਿੱਚ ਨਾਕਾ ਲਾਇਆ ਹੋਇਆ ਸੀ। ਕੁਝ ਲੋਕਾਂ ਨੇ ਦਾਤਰਾਂ ਨਾਲ ਐਸਐਚਓ ਅਮਨਜੋਤ ਕੌਰ ਉਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐਸਐਚਓ ਗੰਭੀਰ ਜ਼ਖ਼ਮੀ ਹੋ ਗਏ ਹਨ। ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ‘ਚ ਆਪਰੇਸ਼ਨ ਚੱਲ ਰਿਹਾ ਹੈ।
ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਐਸ.ਐਚ.ਓ ਰਾਤ ਸਮੇਂ ਨਾਕੇ ‘ਤੇ ਮੌਜੂਦ ਸੀ ਤਾਂ ਥੋੜ੍ਹੀ ਦੂਰੀ ‘ਤੇ ਹੀ ਕੁਝ ਲੋਕਾਂ ਵਿਚਕਾਰ ਲੜਾਈ ਹੋਣ ਦੀ ਖ਼ਬਰ ਮਿਲੀ ਸੀ, ਜਦੋਂ ਐਸ.ਓ ਉਥੇ ਪਹੁੰਚੇ ਤਾਂ ਸ਼ਰਾਬੀ ਲੋਕਾਂ ਨੇ ਨਸ਼ੇ ਵਿੱਚ ਉਨ੍ਹਾਂ ‘ਤੇ ਦਾਤਰ ਨਾਲ ਹਮਲਾ ਕਰ ਦਿੱਤਾ।