Whatsapp ‘ਚ ਵੱਡੀ ਤਬਦੀਲੀ : ਹੁਣ ਵਟਸਐਪ ’ਤੇ ਭੇਜਿਆ ਮੈਸੇਜ 15 ਮਿੰਟ ਤੱਕ ਕਰ ਸਕੋਗੇ ਐਡਿਟ

0
658

ਵਾਸ਼ਿੰਗਟਨ| ਮੈਟਾ ਦੇ ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਨੇ ਐਲਾਨ ਕੀਤਾ ਹੈ ਕਿ ਹੁਣ ਵਟਸਐਪ ਵਰਤਣ ਵਾਲੇ ਯੂਜ਼ਰਜ਼ ਮੈਸੇਜ ਭੇਜਣ ਤੋਂ 15 ਮਿੰਟ ਬਾਅਦ ਤੱਕ ਉਸਨੂੰ ਐਡਿਟ ਕਰ ਸਕਣਗੇ। ਇਸ ਨਾਲ ਯੂਜ਼ਰਜ਼ ਆਪਣੇ ਮੈਸੇਜ ਵਿਚ ਹੋਈ ਕੋਈ ਗਲਤੀ ਐਡਿਟ ਕਰ ਸਕਣਗੇ।
ਵਟਸਐਪ ਦੇ ਇਸ ਫੀਚਰਜ਼ ਨਾਲ ਉਪਭੋਗਤਾਵਾਂ ਦੀ ਮੈਸਿਜ ਉਤੇ ਪਕੜ ਹੋਰ ਮਜ਼ਬੂਤ ਹੋ ਜਾਵੇਗੀ। ਪਹਿਲਾਂ ਜਦੋਂ ਅਸੀਂ ਕੋਈ ਮੈਸੇਜ ਲਿਖਦੇ ਸੀ ਤਾਂ ਉਸ ਵਿਚ ਕੁਝ ਐਡ ਕਰਨ ਜਾਂ ਗਲਤੀ ਹੋਣ ਉਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਅਜਿਹਾ ਨਹੀਂ ਹੈ।

ਹੁਣ ਯੂ਼ਜਰਜ਼ 15 ਮਿੰਟ ਦੇ ਅੰਦਰ ਅੰਦਰ ਆਪਣੇ ਭੇਜੇ ਕਿਸੇ ਵੀ ਮੈਸੇਜ ਵਿਚ ਸੁਧਾਰ ਕਰ ਸਕਦੇ ਹਨ। ਇਸਦੇ ਲਈ ਤੁਹਾਨੂੰ ਮੈਸੇਜ ਨੂੰ ਥੋੜ੍ਹੀ ਦੇਰ ਪ੍ਰੈੱਸ ਕਰਕੇ ਰੱਖਣਾ ਹੋਵੇਗਾ, ਜਿਸਤੋਂ ਬਾਅਦ ਐਡਿਟ ਦੀ ਆਪਸ਼ਨ ਆ ਜਾਵੇਗੀ, ਜਿਸ ਵਿਚ ਤੁਸੀਂ ਆਪਣੇ ਮੈਸੇਜ ਵਿਚ ਹੋਈ ਗਲਤੀ ਨੂੰ ਠੀਕ ਕਰ ਸਕਦੇ ਹੋ।