Big Breaking : ਮੂਸੇਵਾਲਾ ਦੇ ਮਰਡਰ ਤੋਂ 15 ਮਿੰਟ ਪਹਿਲਾਂ ਦੀ CCTV ਮਿਲੀ, ਫੈਨ ਬਣ ਕੇ ਕੀਤੀ ਗਈ ਸੀ ਰੇਕੀ; 45 ਮਿੰਟ ਅਰੋਪੀ ਸਿੱਧੂ ਦੇ ਘਰ ਰੁਕਿਆ ਸੀ

0
5855

ਮਾਨਸਾ | ਸਿੱਧੂ ਮੂਸੇਵਾਲਾ ਦੇ ਮਰਡਰ ਨਾਲ ਜੁੜੀ ਇੱਕ ਹੋਰ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਮਰਡਰ ਤੋਂ 15 ਮਿੰਟ ਪਹਿਲਾਂ ਦੀ ਇਸ ਸੀਸੀਟੀਵੀ ਫੁਟੇਜ ਵਿੱਚ ਕਈ ਲੋਕ ਮੂਸੇਵਾਲਾ ਨਾਲ ਸੈਲਫੀ ਲੈਂਦੇ ਹੋਏ ਨਜ਼ਰ ਆ ਰਹੇ ਹਨ।

ਸੈਲਫੀ ਲੈਣ ਵਾਲਿਆਂ ਵਿੱਚ ਕੇਕੜਾ ਨਾਂ ਦਾ ਇੱਕ ਅਰੋਪੀ ਵੀ ਸੀ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਕੜੇ ਨੇ ਹੀ ਫੈਨ ਬਣ ਕੇ ਸਿੱਧੂ ਦੇ ਘਰ ਦੀ ਰੇਕੀ ਕੀਤੀ ਸੀ।

ਕੇਕੜਾ 45 ਮਿੰਟ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਰੁਕਿਆ। ਸਿੱਧੂ ਜਦੋਂ ਬਾਹਰ ਜਾਣ ਲੱਗਿਆ ਤਾਂ ਕੇਕੜੇ ਨੇ ਬਾਕੀ ਨੌਜਵਾਨਾਂ ਨਾਲ ਮਿਲ ਕੇ ਮੂਸੇਵਾਲਾ ਨਾਲ ਸੈਲਫੀ ਵੀ ਖਿਚਵਾਈ।

ਸਿੱਧੂ ਦੇ ਘਰੋਂ ਨਿਕਲਦਿਆਂ ਹੀ ਉਸ ਨੇ ਇਹ ਜਾਣਕਾਰੀ ਰਾਹ ਵਿੱਚ ਮੌਜੂਦ ਕਾਤਲਾਂ ਨਾਲ ਸਾਂਝੀ ਕੀਤੀ।

ਫਾਇਰਿੰਗ ਵਿੱਚ ਜ਼ਖਮੀ ਮੂਸੇਵਾਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸ ਨੇ ਮੂਸੇਵਾਲਾ ਨੂੰ ਕਿਹਾ ਵੀ ਸੀ ਕਿ ਕੁੱਝ ਗੱਡੀਆਂ ਸਾਡੇ ਮਗਰ ਆ ਰਹੀਆਂ ਹਨ ਪਰ ਮੂਸੇਵਾਲਾ ਨੇ ਕਿਹਾ ਕਿ ਫੈਨ ਹੋਣਗੇ। ਘਰ ਦੇ ਬਾਹਰ ਵੀ ਆਏ ਸਨ।

ਦੇਖੋ ਵੀਡੀਓ-