Big Breaking : ਫਾਈਰਿੰਗ ‘ਚ ਆਪ ਆਗੂ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਨੇ ਕੀਤਾ ਚੋਣ ਦਾ ਬਾਈਕਾਟ, ਨਹੀਂ ਪਈ ਇੱਕ ਵੀ ਵੋਟ

0
2832

ਅੰਮ੍ਰਿਤਸਰ, 1 ਜੂਨ | ਚੋਣਾਂ ਤੋਂ ਠੀਕ ਪਹਿਲਾਂ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਣ ਦੇ ਮਾਮਲੇ ‘ਚ ਪੂਰੇ ਪਿੰਡ ਨੇ ਅੱਜ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ। ਗੁਰੂਦੁਆਰਾ ਸਾਹਿਬ ਤੋਂ ਹੋਈ ਅਨਾਉਂਸਮੈਂਟ ਤੋਂ ਬਾਅਦ ਸਵੇਰ ਤੋਂ ਹੀ ਅਜਨਾਲਾ ਦੇ ਪਿੰਡ ਲਖੂਵਾਲ ਵਿੱਚ ਕੋਈ ਵੋਟ ਪਾਉਣ ਨਹੀਂ ਆਇਆ।

ਵੋਟਿੰਗ ਸਟਾਫ ਵੋਟਰਾਂ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਕੋਈ ਵੋਟ ਪਾਉਣ ਨਹੀਂ ਆ ਰਿਹਾ। ਪਿੰਡ ਦੇ ਸਰਪੰਚ ਜਗਤਾਰ ਸਿੰਘ ਲੱਖੂਵਾਲ ਨੇ ਦੱਸਿਆ ਕਿ ਦੀਪਇੰਦਰ ਸਿੰਘ ਦੀ ਮੌਤ ਦੇ ਅਫ਼ਸੋਸ ਵਿਚ ਵੋਟਾਂ ਨਾ ਪਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਿੰਡ ‘ਚ ਅਨਾਉਂਸਮੈਂਟ ਵੀ ਕੀਤੀ ਗਈ ਗਈ ਹੈ ਇਸ ਲਈ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਬੀਤੀ ਦੇਰ ਕਰੀਬ ਸਾਢੇ ਅੱਠ ਵਜੇ ਅਜਨਾਲਾ ਦੇ ਪਿੰਡ ਲਖੂਵਾਲ ਵਿੱਖੇ ਦੋ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਇਆ ਗਈਆਂ। ਫਾਈਰਿੰਗ ਹਵੇਲੀ ‘ਚ ਬੈਠੇ ਦੀਪਇੰਦਰ ਸਿੰਘ ਲੱਖੋਵਾਲ ਅਤੇ ਉਸ ਦੇ ਸਾਥੀਆਂ ਉੱਤੇ ਕੀਤੀ ਗਈ। ਦੀਪਇੰਦਰ ਸਿੰਘ ਲੱਖੋਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੇ ਬਾਕੀ ਪੰਜ ਸਾਥੀਆਂ ਨੂੰ ਇਲਾਜ ਦੇ ਲਈ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।