ਉਤਰ ਪ੍ਰਦੇਸ਼, 27 ਅਕਤੂਬਰ | ਮਾਫੀਆ ਮੁਖਤਾਰ ਅੰਸਾਰੀ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ 10 ਸਾਲ ਦੀ ਸਜ਼ਾ ਸੁਣਾਈ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ। ਅਦਾਲਤ ਨੇ ਦੂਜੇ ਦੋਸ਼ੀ ਸੋਨੂੰ ਨੂੰ 2 ਲੱਖ ਰੁਪਏ ਜੁਰਮਾਨਾ ਤੇ 5 ਸਾਲ ਦੀ ਸਜ਼ਾ ਸੁਣਾਈ ਹੈ।
ਐਮਪੀ ਵਿਧਾਇਕ ਕੋਰਟ ਦੇ ਜੱਜ ਅਰਵਿੰਦ ਮਿਸ਼ਰਾ ਦੀ ਅਦਾਲਤ ਨੇ ਵੀਰਵਾਰ ਨੂੰ ਹੀ ਅੰਸਾਰੀ ਨੂੰ ਗੈਂਗਸਟਰ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਸੀ। ਸ਼ੁੱਕਰਵਾਰ ਨੂੰ ਅਦਾਲਤ ‘ਚ ਮੁਖਤਾਰ ਨੇ ਕਿਹਾ ਕਿ ਮੇਰਾ ਇਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਮੈਂ 2005 ਤੋਂ ਜੇਲ ‘ਚ ਬੰਦ ਹਾਂ। ਜਦਕਿ ਮੁਖਤਾਰ ਦੇ ਵਕੀਲ ਲਿਆਕਤ ਨੇ ਕਿਹਾ ਕਿ ਕੇਸ ਨੂੰ ਬਰਕਰਾਰ ਰੱਖਿਆ ਜਾਵੇਗਾ।
ਕਰਾਂਡਾ ਥਾਣੇ ਦੇ ਸੂਆਪੁਰ ਦੇ ਰਹਿਣ ਵਾਲੇ ਕਪਿਲ ਦੇਵ ਸਿੰਘ ਦਾ 2009 ਵਿਚ ਕਤਲ ਹੋਇਆ ਸੀ ਅਤੇ ਉਸ ਕਤਲ ਕੇਸ ਵਿਚ ਮੁਖਤਾਰ ਅੰਸਾਰੀ 120-ਬੀ ਤਹਿਤ ਮੁਲਜ਼ਮ ਸੀ। ਮੁਖਤਾਰ ਅੰਸਾਰੀ ਨੂੰ ਕਪਿਲ ਦੇਵ ਹੱਤਿਆਕਾਂਡ ਦੇ ਅਸਲ ਕੇਸ ਵਿਚੋਂ ਬਰੀ ਕਰ ਦਿੱਤਾ ਸੀ। ਜ਼ਿਲਾ ਪ੍ਰਸ਼ਾਸਨ ਦੀ ਤਰਫ਼ੋਂ ਕਪਿਲ ਦੇਵ ਕਤਲ ਕੇਸ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਨੂੰ ਮਿਲਾ ਕੇ ਕਰੰਡਾ ਥਾਣੇ ਵਿਚ ਇਕ ਗੈਂਗਸਟਰ ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਅਦਾਲਤ ਵੱਲੋਂ ਮੁਖਤਾਰ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ।