ਫ਼ਿਰੋਜ਼ਪੁਰ ‘ਚ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ : ਸਮੱਗਲਰ ਦੀ 22 ਲੱਖ ਦੀ ਜਾਇਦਾਦ ਕੀਤੀ ਫਰੀਜ਼

0
1006

ਫਿਰੋਜ਼ਪੁਰ, 9 ਅਕਤੂਬਰ | ਪੰਜਾਬ ਸਰਕਾਰ ਤੇ DGP ਦੀਆਂ ਸਖਤ ਹਦਾਇਤਾਂ ‘ਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਸਬੰਧੀ SSP ਦੀਪਕ ਹਿਲੋਰੀ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਨੇ ਅਰਸ਼ਦੀਪ ਕੁਮਾਰ ਵਾਸੀ ਪਿੰਡ ਫਿਰੋਜ਼ਸ਼ਾਹ ਕੋਲੋਂ 2500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ ਤੇ ਹੁਣ ਪੁਲਿਸ ਅਧਿਕਾਰੀਆਂ ਵੱਲੋਂ ਮੁਲਜ਼ਮ ਦੀ 22 ਲੱਖ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਹੈ।

DSP ਦਿਹਾਤੀ ਸੰਦੀਪ ਸਿੰਘ, ਘੱਲ ਖੁਰਦ ਥਾਣਾ ਇੰਚਾਰਜ ਗੁਰਜੰਟ ਸਿੰਘ ਵੱਲੋਂ ਅਰਸ਼ਦੀਪ ਦੇ ਘਰ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ। ਇਸ ਦੇ ਨਾਲ ਹੀ 13 ਸਮੱਗਲਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਫਰੀਜ਼ ਕਰਨ ਦੇ ਹੁਕਮ ਸਬੰਧਤ ਅਥਾਰਟੀ ਨਵੀਂ ਦਿੱਲੀ ਨੂੰ ਭੇਜ ਦਿੱਤੇ ਹਨ।