ਫਿਲੌਰ, 10 ਜਨਵਰੀ | ਅੱਜ ਸਵੇਰੇ ਜਲੰਧਰ ਤੋਂ ਲੁਧਿਆਣਾ ਜਾ ਰਹੀ ਯੂ.ਪੀ. ਰੋਡਵੇਜ਼ ਬੱਸ ਅਤੇ ਪ੍ਰਾਈਵੇਟ ਸਲਿਪਰ ਬੱਸ ਵਿਚ ਅੰਬੇਡਕਰ ਚੌਕ ਦੇ ਉਪਰ ਫਲਾਈ ਓਵਰ ‘ਤੇ ਹਾਦਸਾ ਵਾਪਰ ਗਿਆ, ਜਿੱਥੇ ਦੋਵੇਂ ਬੱਸਾਂ ਦੀ ਆਪਸੀ ਟੱਕਰ ਕਾਰਨ ਹੜਕੰਪ ਮਚ ਗਿਆ।
ਯੂ.ਪੀ. ਰੋਡਵੇਜ਼ ਦੀ ਬੱਸ ਜਲੰਧਰ ਤੋਂ ਲੁਧਿਆਣਾ ਜਾ ਰਹੀ ਸੀ ਤੇ ਪ੍ਰਾਈਵੇਟ ਬੱਸ ਨਾਲ ਟੱਕਰ ਹੋ ਗਈ। ਦੁਰਘਟਨਾ ਕਾਰਨ ਬੱਸ ਹਾਈਵੇ ਫਲਾਈਓਵਰ ‘ਤੇ ਲਮਕ ਗਈ। ਫਲਾਈਓਵਰ ‘ਤੇ ਲਟਕਦੀ ਯੂ.ਪੀ. ਰੋਡਵੇਜ਼ ਦੀ ਬੱਸ ਤੋਂ ਯਾਤਰੀਆਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਖੁਸ਼ਕਿਸਮਤੀ ਰਹੀ ਕਿ ਬੱਸ ਫਲਾਈਓਵਰ ਤੋਂ ਨਹੀਂ ਡਿੱਗੀ। ਨਹੀਂ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ।ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਦੋਵੇਂ ਬੱਸਾਂ ਨੂੰ ਕਾਫ਼ੀ ਨੁਕਸਾਨ ਹੋਇਆ। ਹਾਦਸੇ ਤੋਂ ਬਾਅਦ ਟ੍ਰੈਫ਼ਿਕ ਵਿਚ ਰੁਕਾਵਟ ਆਈ ਪਰ ਮੌਕੇ ‘ਤੇ ਪ੍ਰਸ਼ਾਸਨ ਨੇ ਪਹੁੰਚ ਕੇ ਟ੍ਰੈਫਿਕ ਸ਼ੁਰੂ ਕਰਵਾ ਦਿੱਤਾ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)