ਅੰਮ੍ਰਿਤਸਰ | ਹਰਕ੍ਰਿਸ਼ਨ ਸਕੂਲ ਦੇ ਬਾਹਰ ਕੁਝ ਦਿਨਾਂ ਤੋਂ ਕੁਝ ਨੌਜਵਾਨਾਂ ਵਲੋਂ ਲੜਕੀਆਂ ਨੂੰ ਛੇੜਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਲੜਕੀਆਂ ਦੇ ਮਾਪਿਆਂ ਵਂਲੋਂ ਇਸ ਸੰਬਧੀ ਮੌਕੇ ‘ਤੇ ਪਹੁੰਚ ਕੇ ਪਹਿਲਾਂ ਦਾ ਭੂੰਡ ਆਸ਼ਕਾਂ ਦੀ ਜਮ ਕੇ ਛਿੱਤਰ ਪਰੇਡ ਕੀਤੀ ਗਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਪੁਲਿਸ ਅਤੇ ਪੀਸੀਆਰ ਮੁਲਾਜ਼ਮਾਂ ਦੇ ਹਵਾਲੇ ਕੀਤਾ ਗਿਆ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਸ਼ਰਾਰਤੀ ਤੱਤਾਂ ਵਲੋਂ ਸ੍ਰੀ ਹਰਕ੍ਰਿਸ਼ਨ ਸਕੂਲ ਦੇ ਬਾਹਰ ਵਿਦਿਆਰਥਣਾਂ ਨੂੰ ਛੇੜਿਆ ਜਾ ਰਿਹਾ ਸੀ, ਜਿਸ ਕਾਰਨ ਅਸੀਂ ਮੌਕੇ ‘ਤੇ ਪਹੁੰਚ ਕੇ ਲੜਕਿਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।ਮਾਨਯੋਗ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਸਾਰੇ ਲੜਕੀਆਂ ਦੇ ਸਕੂਲਾਂ ਦੇ ਬਾਹਰ ਸ਼ਰਾਰਤੀ ਅਨਸ਼ਰਾਂ ਨੂੰ ਠੱਲ ਪਾਉਣ ਲਈ ਪੀਸੀਆਰ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਅਜਿਹੀ ਘਟਨਾਵਾਂ ਤੇ ਰੋਕ ਲਾਈ ਜਾਵੇ।