ਭਲਕੇ ਹੋਣ ਵਾਲੇ SGPC ਦੇ ਇਜਲਾਸ ਤੋਂ ਪਹਿਲਾਂ ਸੀ.ਐਮ. ਦਾ ਟਵੀਟ, ਕਿਹਾ- ਬਾਦਲਾਂ ਦਾ ਲਿਖਿਆ ਲਿਖਾਇਆ ਹੀ ਪੜ੍ਹ ਕੇ ਸੁਣਾਉਣਗੇ ਧਾਮੀ ਸਾਬ੍ਹ

0
97

ਚੰਡੀਗੜ੍ਹ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਵੱਧਦਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ‘ਤੇ ਤੰਜ ਕੱਸਦਿਆਂ ਇਕ ਟਵੀਟ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ “SGPC ਦੇ ਪ੍ਰਧਾਨ ਸਾਬ੍ਹ ਕੱਲ ਹੋਣ ਵਾਲੇ ਇਜਲਾਸ ਲਈ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਮੁੱਖ ਦਫ਼ਤਰ ‘ਚ ਤਲਬ..ਮਲੂਕਾ, ਚੰਦੁਮਾਜਰਾ, ਭੂੰਦੜ, ਚੀਮਾ ਅਤੇ ਗਾਬੜੀਆ ਓਥੇ ਮੌਜੂਦ..ਬੰਦ ਕਮਰਾ ਮੀਟਿੰਗ ਜਾਰੀ..ਬਾਦਲ ਪਰਿਵਾਰ ਦੁਆਰਾ ਕਰਿਆ ਕਰਾਇਆ ਤੇ ਲਿਖਿਆ ਲਿਖਾਇਆ ਫ਼ੈਸਲਾ ਅੱਜ ਹੀ ਲੈ ਜਾਣਗੇ ਪ੍ਰਧਾਨ ਜੀ। ਕੱਲ੍ਹ ਸਿਰਫ ਪੜ੍ਹ ਕੇ ਸੁਣਾਇਆ ਜਾਵੇਗਾ”

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)