ਖੂਬਸੂਰਤੀ ਬਣੀ ਮੌਤ ਦਾ ਕਾਰਨ, ਪੜ੍ਹੋ ਯੋਗਾ ਟ੍ਰੇਨਰ ਪਤਨੀ ਦਾ ਕਿਵੇਂ ਕੀਤਾ ਪਤੀ ਨੇ ਕਤਲ

0
1192

ਨਵੀਂ ਦਿੱਲੀ | ਦਿੱਲੀ ਦੇ ਮਾਡਲ ਟਾਊਨ ਇਲਾਕੇ ‘ਚ ਇਕ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। 40 ਸਾਲਾ ਮ੍ਰਿਤਕਾ ਰਵਨੀਤ ਕੌਰ ਯੋਗਾ ਟ੍ਰੇਨਰ ਸੀ ਤੇ ਕਾਫੀ ਫਿੱਟ ਸੀ।

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਨਾ ਸਿਰਫ ਦਾਜ ਕਾਰਨ ਤੰਗ ਕੀਤੇ ਜਾਣ ਦੀ ਧਾਰਾ 498-ਏ ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ, ਸਗੋਂ ਰਵਨੀਤ ਦੇ ਮਾਪਿਆਂ ਵੱਲੋਂ ਲਾਏ ਗਏ ਦੋਸ਼ਾਂ ਦੇ ਆਧਾਰ ‘ਤੇ ਮ੍ਰਿਤਕਾ ਦੀ ਪੋਸਟਮਾਰਟਮ ਰਿਪੋਰਟ ਮੁਤਾਬਕ ਕਤਲ ਦਾ ਮੁਕੱਦਮਾ ਵੀ ਦਰਜ ਕਰ ਲਿਆ ਹੈ। ਮਾਮਲੇ ‘ਚ ਮੁੱਖ ਆਰੋਪੀ ਰਵਨੀਤ ਦੇ ਪਤੀ ਪਵਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਮ੍ਰਿਤਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਇਸ ਕਤਲ ਵਿੱਚ ਨਾ ਸਿਰਫ ਪਵਨਦੀਪ, ਬਲਕਿ ਉਸ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਰਵਨੀਤ ਦੇ ਹਰ ਕਾਤਲ ਨੂੰ ਫੜ ਕੇ ਸਜ਼ਾ ਨਹੀਂ ਦਿਵਾ ਦਿੰਦੇ, ਉਹ ਇਨਸਾਫ ਲਈ ਲੜਾਈ ਜਾਰੀ ਰੱਖਣਗੇ।

ਰਵਨੀਤ ਕੌਰ ਦੀ 21 ਸਤੰਬਰ ਨੂੰ ਮੌਤ ਹੋ ਗਈ ਸੀ। ਰਵਨੀਤ ਤੇ ਪਵਨਦੀਪ ਦੇ ਵਿਆਹ ਨੂੰ ਆਉਣ ਵਾਲੇ ਨਵੰਬਰ ਮਹੀਨੇ ਵਿੱਚ 20 ਸਾਲ ਪੂਰੇ ਹੋਣੇ ਸਨ ਪਰ 21 ਸਤੰਬਰ ਨੂੰ ਰਵਨੀਤ ਦਾ ਕਤਲ ਕਰ ਦਿੱਤਾ ਗਿਆ ਤੇ ਪਵਨਦੀਪ ਨੂੰ ਉਸ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।

ਰਵਨੀਤ ਕੌਰ ਦੇ ਭਰਾ ਸੁਮਿਤ ਤੇ ਭੈਣ ਪ੍ਰੀਤੀ ਦਾ ਦੋਸ਼ ਹੈ ਕਿ ਰਵਨੀਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦਾ ਸਾਹ ਘੁੱਟ ਕੇ ਮਾਰ ਦਿੱਤਾ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਰਵਨੀਤ ਇਕ ਯੋਗਾ ਟ੍ਰੇਨਰ ਸੀ ਤੇ ਉਹ ਘੰਟਿਆਂਬੱਧੀ ਕਸਰਤ ਕਰਦੀ ਸੀ। 20 ਤਰੀਕ ਦੀ ਰਾਤ ਨੂੰ ਵੀ ਉਹ ਸੁਮਿਤ ਦੇ ਫਿਟਨੈੱਸ ਸੈਂਟਰ ਵਿੱਚ ਵਰਕ ਆਊਟ ਕਰ ਕੇ ਗਈ ਸੀ।

ਸੁਮਿਤ ਤੇ ਪ੍ਰੀਤੀ ਅਨੁਸਾਰ ਪਵਨਦੀਪ ਵਿਆਹ ਤੋਂ ਬਾਅਦ ਤੋਂ ਹੀ ਰਵਨੀਤ ਨੂੰ ਤੰਗ ਕਰਨ ਲੱਗ ਪਿਆ ਸੀ। ਉਹ ਰਵਨੀਤ ਦੀ ਖੂਬਸੂਰਤੀ ਕਾਰਨ ਹੀਣਭਾਵਨਾ ਦਾ ਵੀ ਸ਼ਿਕਾਰ ਸੀ। ਸਾਡੇ ਪਿਤਾ ਨੇ ਸਮੇਂ-ਸਮੇਂ ‘ਤੇ ਪਵਨਦੀਪ ਸਿੰਘ ਦੀ ਹਰ ਮੰਗ ਪੂਰੀ ਕੀਤੀ। ਉਸ ਨੂੰ ਕਈ ਵਾਰ ਬਹੁਤ ਸਾਰਾ ਪੈਸਾ ਵੀ ਦਿੱਤਾ ਗਿਆ ਪਰ ਸਮੇਂ ਦੇ ਨਾਲ ਉਸ ਦਾ ਲਾਲਚ ਵਧਦਾ ਗਿਆ ਤੇ ਇਸੇ ਕਾਰਨ ਉਸ ਨੇ ਰਵਨੀਤ ਕੌਰ ਨੂੰ ਮਾਰ ਦਿੱਤਾ।