ਮੁੰਬਈ | ਬੰਗਾਲੀ ਫਿਲਮਾਂ ਦੀ ਖੂਬਸੂਰਤ ਨਾਇਕਾ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਗਰਭਵਤੀ ਹੈ। ਉਸ ਦੇ ਇਕ ਕਰੀਬੀ ਜਾਣਕਾਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਉਸ ਦੇ ਜਾਣਕਾਰ ਨੇ ਦੱਸਿਆ ਕਿ ਨੁਸਰਤ ਜਹਾਂ ਗਰਭਵਤੀ ਹੈ ਤੇ ਮਾਂ ਬਣਨ ਦੀਆਂ ਤਿਆਰੀਆਂ ਕਰ ਰਹੀ ਹੈ।
ਨੁਸਰਤ ਜਹਾਂ ਬਹੁਤ ਮਸ਼ਹੂਰ ਹਸਤੀ ਹੈ। ਉਹ ਬਹੁਤ ਸਾਰੇ ਮੁੱਦਿਆਂ ‘ਤੇ ਆਪਣੀ ਖੁੱਲ੍ਹੀ ਰਾਇ ਪ੍ਰਗਟਾਉਣ ਲਈ ਜਾਣੀ ਜਾਂਦੀ ਹੈ। ਅਦਾਕਾਰੀ ਤੇ ਰਾਜਨੀਤੀ ਵਿੱਚ ਉਸ ਦਾ ਸਫਲ ਕਰੀਅਰ ਹੈ। ਨੁਸਰਤ ਜਹਾਂ ਦਾ ਵਿਆਹ ਕਾਰੋਬਾਰੀ ਨਿਖਿਲ ਜੈਨ ਨਾਲ ਹੋਇਆ, ਜੋ ਹਿੰਦੂ ਹਨ। ਨੁਸਰਤ ਕੁਝ ਮਹੀਨਿਆਂ ਤੋਂ ਗਰਭਵਤੀ ਹੈ ਤੇ ਉਹ ਆਪਣੇ ਆਉਣ ਵਾਲੇ ਬੱਚੇ ਤੇ ਆਪਣੀ ਦੇਖਭਾਲ ਕਰ ਰਹੀ ਹੈ।
ਬੰਗਾਲੀ ਵੈੱਬਸਾਈਟਾਂ ਕਹਿ ਰਹੀਆਂ ਹਨ ਕਿ ਨੁਸਰਤ 6 ਮਹੀਨੇ ਦੀ ਗਰਭਵਤੀ ਹੈ। ਹਾਲਾਂਕਿ, ਇਹ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨੁਸਰਤ ਦੇ ਪਤੀ ਨਿਖਿਲ ਜੈਨ ਨੂੰ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੋਵਾਂ ਦਾ ਰਿਸ਼ਤਾ ਪਹਿਲਾਂ ਹੀ ਖਰਾਬ ਹੈ।
ਇਸ ਸਾਲ ਜਨਵਰੀ ਤੋਂ ਇਹ ਚਰਚਾ ਵੀ ਚੱਲ ਰਹੀ ਹੈ ਕਿ ਨੁਸਰਤ ਜਹਾਂ ਹੁਣ ਅਦਾਕਾਰ ਯਸ਼ ਦਾਸਗੁਪਤਾ ਨੂੰ ਡੇਟ ਕਰ ਰਹੀ ਹੈ। ਇਸ ਖ਼ਬਰ ਨੂੰ ਉਸ ਵੇਲੇ ਹੋਰ ਹਵਾ ਮਿਲ ਗਈ ਜਦੋਂ ਨਿਖਿਲ ਜੈਨ ਨੇ ਆਪਣੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਆਪਣੀ ਇਕੱਲੇ ਯਾਤਰਾ ਬਾਰੇ ਜਾਣਕਾਰੀ ਦਿੱਤੀ।