ਬਠਿੰਡਾ | ਪੁਲਿਸ ਨੇ ਸਥਾਨਕ ਕ੍ਰਿਸ਼ਨਾ ਕਾਲੋਨੀ ‘ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਦਿਆਂ 3 ਲੜਕੀਆਂ ਤੇ 2 ਲੜਕਿਆਂ ਨੂੰ ਗ੍ਰਿਫਤਾਰ ਕਰਕੇ ਆਰੋਪੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕ੍ਰਿਸ਼ਨਾ ਕਾਲੋਨੀ ‘ਚ ਇਕ ਔਰਤ ਦੇ ਘਰ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਤੇ ਰੋਜ਼ਾਨਾ ਔਰਤਾਂ ਤੇ ਪੁਰਸ਼ ਇਸ ਘਰ ‘ਚ ਆਉਂਦੇ-ਜਾਂਦੇ ਹਨ। ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ ਤੇ ਲੋਕ ਪ੍ਰੇਸ਼ਾਨ ਹਨ। ਸੂਚਨਾ ਦੇ ਅਧਾਰ ‘ਤੇ ਕੈਨਾਲ ਕਾਲੋਨੀ ਥਾਣੇ ਦੇ ਐੱਸਆਈ ਹਰਨੇਕ ਸਿੰਘ ਨੇ ਉਕਤ ਘਰ ‘ਤੇ ਛਾਪਾ ਮਾਰਿਆ ਤੇ ਔਰਤਾਂ ਤੇ ਪੁਰਸ਼ਾਂ ਨੂੰ ਇਤਰਾਜ਼ਯੋਗ ਹਾਲਤ ‘ਚ ਕਾਬੂ ਕਰ ਲਿਆ।
ਪੁਲਿਸ ਨੇ ਮੁੱਖ ਆਰੋਪੀ ਸੁਖਜੀਤ ਕੌਰ, ਜਸਵੀਰ ਸਿੰਘ ਤੇ ਸੁਖਵੀਰ ਸਿੰਘ ਵਾਸੀ ਪਰਸਰਾਮ ਨਗਰ ਤੋਂ ਇਲਾਵਾ ਨਿਕਿਤਾ ਵਾਸੀ ਦੀਪ ਸਿੰਘ ਨਗਰ ਤੇ ਅਨੀਤਾ ਵਾਸੀ ਜੈਤੋ ਨੂੰ ਗ੍ਰਿਫਤਾਰ ਕਰ ਲਿਆ।
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)






































