ਬਟਾਲਾ : ਨਸ਼ੇ ਦੀ ਓਵਰਡੋਜ਼ ਨਾਲ ਸਿਵਲ ਹਸਪਤਾਲ ‘ਚ ਔਰਤ ਦੀ ਮੌਤ, ਰੌਲਾ ਪੈਣ ‘ਤੇ ਹਸਪਤਾਲ ਪ੍ਰਸ਼ਾਸਨ ਨੇ ਚੁੱਕੀ ਦੇਹ

0
448

ਬਟਾਲਾ | ਇਥੋਂ ਦੇ ਸਰਕਾਰੀ ਹਸਪਤਾਲ ਵਿਚ ਇਕ ਔਰਤ ਦੀ ਲਾਸ਼ ਮਿਲੀ ਹੈ, ਇਹ ਔਰਤ ਨਸ਼ੇ ਦੀ ਆਦੀ ਸੀ। ਲਾਸ਼ ਨੇੜੇ ਟੀਕਾ ਲਾਉਣ ਵਾਲੀ ਸਰਿੰਜ ਵੀ ਪਈ ਸੀ ਪਰ ਹਸਪਤਾਲ ਦੀ ਓਪੀਡੀ ਦੇ ਗੇਟ ਦੇ ਬਾਹਰ ਪਈ ਲਾਸ਼ ਨੂੰ ਹਸਪਤਾਲ ਪ੍ਰਸ਼ਾਸਨ ਨੇ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ, ਲਾਸ਼ ਨੂੰ ਉਦੋਂ ਚੁੱਕ ਕੇ ਡੈੱਡ ਹਾਊਸ ਵਿੱਚ ਰੱਖਿਆ ਗਿਆ ਜਦੋਂ ਮੀਡੀਆ ਪਹੁੰਚਿਆ।

ਡਿਊਟੀ ਕਰ ਰਹੀ ਨਰਸ ਦਾ ਕਹਿਣਾ ਸੀ ਕਿ ਉਸਦੀ ਡਿਊਟੀ 8 ਵਜੇ ਸ਼ੁਰੂ ਹੋਈ, ਉਸ ਤੋਂ ਪਹਿਲਾਂ ਬਾਡੀ ਪਈ ਸੀ, ਉਸਨੇ ਆ ਕੇ ਚੁੱਕਵਾ ਦਿੱਤੀ।
ਐਮਰਜੈਂਸੀ ਵਿਚ ਡਿਊਟੀ ਕਰ ਰਹੇ ਡਾਕਟਰ ਨੇ ਕਿਹਾ ਕਿ ਇਹ ਔਰਤ ਹਸਪਤਾਲ ਵਿਚ ਇਲਾਜ ਕਰਵਾਉਣ ਆਉਂਦੀ ਸੀ।

Jaggi Vasudev | Can you predict death? - Telegraph India

ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਇਹ ਔਰਤ ਹਸਪਤਾਲ ਦੇ ਨੇੜੇ ਪਹਿਲਾਂ ਵੀ ਨਸ਼ਾ ਕਰਦੀ ਦੇਖੀ ਗਈ ਹੈ, ਸਾਡੇ ਹਸਪਤਾਲ ਇਲਾਜ ਲਈ ਵੀ ਆਉਂਦੀ ਸੀ। ਅੱਜ ਜਾਣਕਾਰੀ ਮਿਲੀ ਕਿ ਇਸਦੀ ਮੌਤ ਹੋ ਗਈ ਹੈ।