ਬਟਾਲਾ : ਟਿਕਟ ਨੂੰ ਲੈ ਕੇ ਮਹਿਲਾ ਯਾਤਰੀ ਨਾਲ ਹੋਈ ਬਹਿਸ, ਫੋਨ ਕਰਕੇ ਪੰਜਾਬ ਰੋਡਵੇਜ਼ ਦਾ ਕੰਡਕਟਰ ਕਰਵਾਇਆ ਅਗਵਾ

0
1478

ਬਟਾਲਾ | ਇਥੋਂ ਇਕ ਕਿਡਨੈਪਿੰਗ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬਟਾਲਾ ਤੋਂ ਜਲੰਧਰ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਕੰਡਕਟਰ ਨੂੰ ਦਰਜਨ ਭਰ ਵਿਅਕਤੀਆਂ ਨੇ ਅਗਵਾ ਕਰ ਲਿਆ। ਰਈਆ ਮੋੜ ਨੇੜੇ ਟਿਕਟ ਕੱਟਣ ਨੂੰ ਲੈ ਕੇ ਕੰਡਕਟਰ ਦੀ ਮਹਿਲਾ ਬੱਸ ਯਾਤਰੀ ਨਾਲ ਝਗੜਾ ਹੋ ਗਿਆ। ਮਹਿਲਾ ਨੇ ਲੋਕਾਂ ਨੂੰ ਫੋਨ ‘ਤੇ ਬੁਲਾਇਆ ਸੀ। ਕੰਡਕਟਰ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਜਾਣਕਾਰੀ ਅਨੁਸਾਰ ਕੰਡਕਟਰ ਦੀ ਟਿਕਟ ਨੂੰ ਲੈ ਕੇ ਮਹਿਲਾ ਨਾਲ ਬਹਿਸ ਹੋਈ, ਜਿਸ ਤੋਂ ਬਾਅਦ ਗੁੱਸੇ ਵਿਚ ਆਈ ਮਹਿਲਾ ਨੇ ਕੰਡਕਟਰ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਔਰਤ ਨੇ ਫੋਨ ਕਰਕੇ ਕੁਝ ਲੋਕਾਂ ਨੂੰ ਬੁਲਾਇਆ ਅਤੇ ਬੱਸ ਅੱਗੇ ਗੱਡੀ ਲਗਾ ਕੇ ਰੁਕਵਾ ਲਈ। ਗੱਡੀ ਵਿਚ ਪਾ ਕੇ ਵਿਅਕਤੀ ਫਰਾਰ ਹੋ ਗਏ।