ਬਟਾਲਾ : ਮਾਮੂਲੀ ਤਕਰਾਰ ‘ਤੇ ਸਾਬਕਾ ਕੌਂਸਲਰ ਦੇ ਮੁੰਡੇ ਨੇ ਮਾਰੀਆਂ ਨੌਜਵਾਨ ਨੂੰ ਗੋਲੀਆਂ, ਹੋਈ ਮੌਤ

0
1160

ਬਟਾਲਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਿਊ ਹਰਨਾਮ ਨਗਰ ‘ਚ ਦੇਰ ਰਾਤ ਫ਼ਾਇਰਿੰਗ ਹੋਈ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਬਹਿਸ ਕਾਰਨ ਸਾਬਕਾ MC ਦੇ ਬੇਟੇ ਨੇ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਦੇ ਸਿਰ ’ਚ ਗੋਲੀਆਂ ਮਾਰੀਆਂ, ਉਥੇ ਹੀ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੋਂ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ।

ਚਸ਼ਮਦੀਦ ਨੇ ਦੱਸਿਆ ਕਿ ਤੀਰਥ ਰਾਮ ਨਾਂ ਦੇ ਨੌਜਵਾਨ ਅਤੇ ਸਾਬਕਾ ਐਮਸੀ ਦੇ ਬੇਟੇ ਦਰਮਿਆਨ ਲੱਬੂ ਨਾਲ ਮਾਮੂਲੀ ਬਹਿਸ ਤੋਂ ਬਾਅਦ ਲੱਬੂ ਨੇ ਗੋਲੀਆਂ ਚਲਾ ਦਿੱਤੀਆਂ ਅਤੇ 3 ਫਾਇਰ ਕੀਤੇ। ਡੀਐਸਪੀ ਲਲਿਤ ਕੁਮਾਰ ਨੇ ਕਿਹਾ ਕਿ ਪੁਲਿਸ ਵਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜਾਂਚ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।