ਬਟਾਲਾ : ਦੋ ਧਿਰਾਂ ਦੀ ਲੜਾਈ ਛੁਡਵਾਉਣ ਗਏ ਗੁਆਂਢੀ ਦਾ ਹੀ ਪਾੜਿਆ ਸਿਰ, ਸੀਰੀਅਸ ਹਾਲਤ ‘ਚ ਹਸਪਤਾਲ ਦਾਖਲ

0
613

ਬਟਾਲਾ, 30 ਜਨਵਰੀ| ਬਟਾਲਾ ਦੇ ਗੋਂਸਪੁਰਾ ਵਿਚ ਦੋ ਧਿਰਾਂ ਦੀ ਲੜਾਈ ਛੁਡਵਾਉਣ ਗਏ ਨੇੜੇ ਦੇ ਘਰ ਵਾਲੇ ਬੰਦੇ ਉਤੇ ਹਮਲਾਵਰਾਂ ਨੇ ਹਮਲਾ ਕਰਕੇ ਉਸਨੂੰ ਹੀ ਗੰਭੀਰ ਜ਼ਖਮੀ ਕਰ ਦਿੱਤਾ. ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਖਮੀ ਵਿਅਕਤੀ ਅਤੇ ਉਸਦੀ ਪਤਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਦੋ ਧਿਰਾਂ ਵਿੱਚ ਲੜਾਈ ਹੋ ਰਹੀ ਸੀ, ਉਸਦਾ ਕਾਰਨ ਨਹੀਂ ਸੀ ਪਤਾ ਪਰ ਦੋਨਾਂ ਧਿਰਾਂ ਦੇ ਹੱਥਾਂ ਵਿੱਚ ਤੇਜ਼ਧਾਰ ਹਥਿਆਰ ਸਨ। ਜਦੋਂ ਉਸਦੇ ਪਤੀ ਨੇ ਲੜਾਈ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਹੀ ਜ਼ਖਮੀ ਕਰ ਦਿੱਤਾ | ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇਕ ਜ਼ਖਮੀ ਵਿਅਕਤੀ ਆਇਆ ਹੈ, ਜਿਸ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਹੋਇਆ ਲੱਗਦਾ ਹੈ। ਅਸੀਂ ਉਸਦਾ ਇਲਾਜ ਕਰ ਰਹੇ ਹਾਂ।