ਬਟਾਲਾ : ਦੋਸਤ ਨੂੰ ਮਿਲਣ ਗਏ ਨੌਜਵਾਨ ਨੂੰ ਅਣਪਛਾਤਿਆਂ ਮਾਰੀਆਂ ਗੋਲੀਆਂ; ਅੰਮ੍ਰਿਤਸਰ ਰੈਫਰ

0
595

ਬਟਾਲਾ, 15 ਅਕਤੂਬਰ | ਐਤਵਾਰ ਸਵੇਰੇ ਪਿੰਡ ਬੁੱਟਰ ਕਲਾਂ ਨੇੜੇ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿਚ 2 ਅਣਪਛਾਤੇ ਵਿਅਕਤੀਆਂ ਨੇ 1 ਵਿਅਕਤੀ ‘ਤੇ ਗੋਲ਼ੀ ਚਲਾਈ। ਗੋਲ਼ੀ ਲੱਗਣ ਨਾਲ ਹਰਮਨਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਦਾਨਿਆ ਵਾਲੀ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਹਰਮਨਪ੍ਰੀਤ ਸਿੰਘ ਪਿੰਡ ਬੁੱਟਰ ਕਲਾਂ ਆਪਣੇ ਦੋਸਤ ਨੂੰ ਮਿਲਣ ਆਇਆ ਸੀ ਜਿਥੇ 2 ਅਣਪਛਾਤਿਆਂ ਨੇ ਉਸ ‘ਤੇ ਗੋਲ਼ੀ ਚਲਾ ਦਿੱਤੀ। ਇਸ ਘਟਨਾ ‘ਚ ਹਰਮਨਪ੍ਰੀਤ ਦੇ ਦੋਵੇਂ ਪੱਟਾਂ ‘ਚ ਗੋਲ਼ੀਆਂ ਲੱਗੀਆਂ ਹਨ। ਜ਼ਖ਼ਮੀ ਹਰਮਨਪ੍ਰੀਤ ਨੂੰ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੋਂ ਉਸਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਇਸ ਸਬੰਧੀ ਅਜੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ। ਥਾਣਾ ਸੇਖਵਾਂ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।