ਮੇਰੀ ਲਾਸ਼ ਮਾਂ ਤੇ ਭਰਾ ਨੂੰ ਨਾ ਦਿਖਾਈ ਜਾਵੇ, ਫੇਸਬੁੱਕ ‘ਤੇ ਇਹ ਸ਼ਬਦ ਬੋਲਦਿਆਂ ਬਸਤੀ ਬਾਵਾ ਖੇਲ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
991

ਜਲੰਧਰ . ਬਸਤੀ ਬਾਵਾ ਖੇਲ ਇਲਾਕੇ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜਲੰਧਰ-ਲੁਧਿਆਣਾ ਹਾਈਵੇ ਸਥਿਤ ਵੀਵਾ ਕਾਲਜ ਮਾਲ ਦੇ ਪਿੱਛੇ ਰੇਲਵੇਂ ਟ੍ਰੈਕ ਉਪਰ ਜਾ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਫੇਸਬੁਕ ਤੇ ਲਾਈਵ ਹੋ ਕੇ ਆਪਣੀ ਖੁਦਕੁਸ਼ੀ ਦੀ ਸੂਚਨਾ ਦੇ ਦਿੱਤੀ ਸੀ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜੀਆਰਪੀ ਦੇ ਐਸਆਈ ਅਸ਼ੋਕ ਕੁਮਾਰ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਪਰਿਵਾਰ ਨਾਲ ਗੱਲ ਹੋਣ ਤੋਂ ਬਾਅਦ ਖੁਦਕੁਸ਼ੀ ਦਾ ਕਾਰਨ ਪਤਾ ਲੱਗ ਸਕੇਗਾ।

ਖੁਦਕੁਸ਼ੀ ਕਰਨ ਸਮੇਂ ਅਮਿਤ ਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਮੇਰਾ ਜੋ ਵੀ ਸਾਮਾਨ ਹੈ ਜੋ ਮੈਂ ਬਣਾਇਆ ਹੈ ਜਾ ਮੇਰੇ ਬਾਪ ਦਾ ਹੈ ਉਹ ਸਾਰਾ ਮੇਰੇ ਬੇਟੇ ਨੂੰ ਦਿੱਤਾ ਜਾਵੇ। ਉਸ ਨੇ ਆਪਣੀ ਮਾਂ ਬਾਰੇ ਕਿਹਾ ਮਾਂ ਮੈਂ ਤੇਰਾ ਉਹੋ ਜਿਹਾ ਹੀ ਬੇਟਾ ਹਾਂ ਜਿਸ ਤਰ੍ਹਾਂ ਦਾ ਮੇਰਾ ਦੂਸਰਾ ਭਰਾ ਹੈ ਪਰ ਤੂੰ ਮੈਨੂੰ ਸਮਝ ਨਹੀਂ ਸਕੀ। ਉਹਨੇ ਅੱਗੇ ਕਿਹਾ ਕਿ ਮੈਂ ਗਲਤ ਨਹੀਂ ਸੀ, ਇਹ ਵੀ ਕਿਹਾ ਕਿ ਮੇਰਾ ਸੰਸਕਾਰ ਦੋ ਹੀ ਬੰਦੇ ਕਰ ਸਕਦੇ ਹਨ ਸੋਨੂੰ ਤੇ ਕੁਲਦੀਪ। ਉਸ ਨੇ ਇਕ ਭਾਵੁਕ ਗੱਲ ਵੀ ਕਹੀ ਕਿ ਮੇਰੀ ਲਾਸ਼ ਮੇਰੇ ਭਰਾ ਤੇ ਮਾਂ ਨੂੰ ਨਾ ਦਿਖਾਈ ਜਾਵੇ।