ਚੰਡੀਗੜ੍ਹ, 5 ਫਰਵਰੀ | ਚੰਡੀਗੜ੍ਹ ਦੇ ਸੈਕਟਰ 18 ਸਥਿਤ ਰਿਹਾਇਸ਼ੀ ਇਲਾਕੇ ਵਿਚ ਇਕ ਬਾਰਾਸਿੰਙਾ ਘਰ ਵਿਚ ਵੜ ਗਿਆ। ਇਸ ਕਾਰਨ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਚੰਡੀਗੜ੍ਹ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਹੈ। ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।
ਇਸ ਸਬੰਧੀ ਜੰਗਲਾਤ ਵਿਭਾਗ ਦੀ ਟੀਮ ਨੂੰ ਸੂਚਿਤ ਕਰ ਦਿੱਤਾ ਹੈ। ਸੈਕਟਰ 17 ਵਿਚ ਦੁਕਾਨ ਚਲਾਉਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਅੱਜ ਮਾਰਕੀਟ ਵਿਚ ਇਸਨੂੰ ਦੇਖਿਆ ਗਿਆ। ਇਹ ਸੈਂਟਰਲ ਰੋਡ ਰਾਹੀਂ ਸੈਕਟਰ 17 ਵਿਚ ਦਾਖ਼ਲ ਹੋਇਆ ਪਰ ਲੋਕਾਂ ਨੂੰ ਦੇਖ ਕੇ ਇਹ ਇਧਰ-ਉਧਰ ਭੱਜ ਰਿਹਾ ਹੈ। ਫਿਰ ਇਥੋਂ ਇਹ ਸੈਕਟਰ 18 ਪਹੁੰਚਿਆ। ਫਿਲਹਾਲ ਜੰਗਲਾਤ ਵਿਭਾਗ ਦੀ ਟੀਮ ਮੌਕੇ ਉਤੇ ਮੌਜੂਦ ਹੈ।